CM ਮਾਨ ਨੇ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ

Global Team
3 Min Read

ਚੰਡੀਗੜ੍ਹ: ਅੱਜ ਪੂਰੇ ਸਿੱਖ ਜਗਤ ਵਿੱਚ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ।  ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸਾਰੀ ਸਿੱਖ ਸੰਗਤ ਨੂੰ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਟਵੀਟ ਕਰਦਿਆਂ ਕਿਹਾ ਭਗਤ ਰਵਿਦਾਸ ਜੀ ਨੇ ਆਪਣੇ ਜੀਵਨ ਅਤੇ ਫਲਸਫ਼ੇ ਰਾਹੀਂ ਮਨੁੱਖਤਾ ਨੂੰ ਪਿਆਰ, ਦਇਆ, ਸਹਿਣਸ਼ੀਲਤਾ, ਭਾਈਚਾਰਕ ਸਾਂਝ ਅਤੇ ਇਕਜੁੱਟਤਾ ਦਾ ਸੰਦੇਸ਼ ਦਿੱਤਾ ਹੈ ਅਤੇ ਜਾਤ-ਪਾਤ ਵਰਗੀ ਅਲਾਮਤ ਨੂੰ ਜੜ੍ਹੋਂ ਪੁੱਟਣ ਅਤੇ ਸਮਾਜ ਵਿਚ ਬਰਾਬਰਤਾ ਲਿਆਉਣ ’ਤੇ ਜ਼ੋਰ ਦਿੱਤਾ। ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਉਨ੍ਹਾਂ ਦਾ ਮਹਾਨ ਜੀਵਨ ਅਤੇ ਸਿੱਖਿਆਵਾਂ ਸਦਾ ਹੀ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ। ਭਗਤ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਉਨ੍ਹਾਂ ਦੀ ਬਾਣੀ ਨੇ ਮਨੁੱਖਤਾ ਨੂੰ ਕਰਮਕਾਂਡ ਤੋਂ ਬਾਹਰ ਕੱਢਦਿਆਂ ਇੱਕ ਅਕਾਲ ਪੁਰਖ ਦੀ ਬੰਦਗੀ ਕਰਨ ਦਾ ਸੰਦੇਸ਼ ਦਿੱਤਾ।

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਰਵਿਦਾਸ ਜੀ ਦੀ ਜਯੰਤੀ ਦੀ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਕੋਟਿ-ਕੋਟਿ ਪ੍ਰਣਾਮ। ਉਨ੍ਹਾਂ ਦਾ ਜੀਵਨ ਸੱਚਾਈ, ਦਇਆ ਅਤੇ ਸਮਾਜਿਕ ਸਦਭਾਵਨਾ ਦਾ ਪ੍ਰਤੀਕ ਹੈ। ਉਨ੍ਹਾਂ ਦਾ ਸੰਦੇਸ਼ ਸਾਨੂੰ ਸਮਾਨਤਾ ਅਤੇ ਮਨੁੱਖਤਾ ਲਈ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ।

ਭਗਤ ਰਵਿਦਾਸ ਜੀ ਨੇ ਸਾਰਾ ਜੀਵਣ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਪਿਤ ਕਰ ਦਿੱਤਾ,  ਭਾਵੇਂ ਗੁਰੂ ਜੀ ਰੁਜ਼ਗਾਰ ਖਾਤਰ ਜੁੱਤੀਆਂ ਗੰਢਣ ਦਾ ਕੰਮ ਕਰਦੇ ਰਹੇ । ਪਰ ਦੁਨਿਆਵੀ ਦੁਨੀਆ ਦੇ ਧੰਦੇ ਉਨ੍ਹਾਂ ਨੂੰ ਆਪਣੇ ਵੱਲ ਖਿਚ ਨਾ ਪਾ ਸਕੇ , ਉਹ  ਬਚਪਨ ਤੋ ਦੁਨੀਆਦਾਰੀ ਤੋਂ ਵੈਰਾਗੀ ਸਨ । ਮਾਤਾ ਕਲਸ਼ਾਂ ਦੇਵੀ ਅਤੇ ਪਿਤਾ ਸੰਤੋਖ ਦਾਸ ਜੀ ਨੇ ਉਨ੍ਹਾਂ ਦਾ ਵਿਆਹ ਬੀਬੀ ਭਾਗਵੰਤੀ ਜੀ ਨਾਲ ਕਰਕੇ ਸੋਚਿਆ ਕਿ ਸ਼ਾਈਦ  ਗੁਰੂ ਰਵਿਦਾਸ ਜੀ ਦੁਨੀਆਂ ਦਾਰੀ ਬਣ ਜਾਣ ਪਰ ਅਜਿਹਾ ਨਾ ਹੋਇਆ,  ਗੁਰੂ ਜੀ ਹਮੇਸ਼ਾ ਰਾਮ ਨਾਮ ਵਿੱਚ  ਲੀਨ ਰਹਿੰਦੇ ਸਨ । ਗੁਰੂ ਰਵਿਦਾਸ ਜੀ ਨੇ ਦੁਨੀਆ ਨੂੰ  ਗਿਆਨ ਦੀ ਰੌਸ਼ਨੀ ਵੰਡਣ ਤੇ  ਦੀਨ ਦੁੱਖੀਆਂ ਨੂੰ ਜਾਗਰਤ ਕਰਨ ਲਈ ਭਾਰਤ ਵਿੱਚ ਕਈ ਯਾਤਰਾਵਾਂ ਕੀਤੀਆਂ ।”

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment