ਮੁੱਖ ਮੰਤਰੀ ਨਿਰਮਲਾ ਸੀਤਾ ਰਮਨ ਦੇ ਰਾਹਤ ਪੈਕੇਜ ਤੋਂ ਹੋਏ ਨਾਰਾਜ਼! ਕੀਤੀ ਵਿਸੇਸ਼ ਮੰਗ

TeamGlobalPunjab
1 Min Read

ਚੰਡੀਗੜ੍ਹ : ਲੌੌਕ ਡਾਉਨ ਦੌਰਾਨ ਬਹੁਤ ਸਾਰੇ ਪਰਵਾਸੀ ਮਜ਼ਦੂਰ ਆਪਣੇ ਘਰਾਂ ਤੋਂ ਦੂਰ ਬਾਹਰੀ ਸੂਬਿਆਂ ਵਿੱਚ ਫਸੇ ਹੋੋਏ ਹਨ। ਇਸ ਦੌਰਾਨ ਕੁਝ ਮਜਦੂਰ ਪੈਦਲ ਵੀ ਲੰੰਮੀ ਦੂਰੀ ਤੈਅ ਕਰਕੇ ਆਪਣੇ ਜੱਦੀ ਘਰਾਂ ਵਲ ਜਾ ਰਹੇ ਹਨ । ਇਸ ਦਰਮਿਆਨ ਬੀਤੀ ਕਲ ਵਿੱੱਤ ਮੰੰਤਰੀ ਨਿਰਮਲਾ ਸੀਤਾ ਰਮਨ ਵਲੋਂ ਇਕ ਪਤਰਕਾਰ ਸੰਮੇਲਨ ਕਰਕੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ । ਪਰ ਇਸ ਰਾਹਤ ਪੈਕੇਜ ਤੋੋਂ ਮੁਖ ਮੰੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਰਾਜ਼ਗੀ ਜਾਹਰ ਕੀਤੀ ਹੈ । ਦਰਅਸਲ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਆਰਥਿਕ ਪੈਕੇਜ ਵਿੱਚ ਗੈਰ-ਸੰਗਠਿਤ ਸੈਕਟਰ ਵਿੱਚ ਤੁਰੰਤ ਦਖਲ ਦੇਣ ਲਈ ਸਭ ਤੋਂ ਵੱਧ ਤਰਜੀਹ ਦਿੱਤੀ ਜਾਣੀ ਚਾਹੀਦੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਵਿੱਤ ਮੰਤਰੀ ਲੱਖਾਂ ਪਰਵਾਸੀ ਮਜ਼ਦੂਰਾਂ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ, ਐਨ.ਬੀ.ਐਫ.ਸੀ. ਅਤੇ ਹਾਉਸਿੰਗ ਸੈਕਟਰਾਂ ਦੀਆਂ ਲੋੜਾਂ ਨੂੰ ਨਜਰ ਅੰਦਾਜ ਕੀਤਾ ਗਿਆ ਹੈ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਮਜ਼ਦੂਰਾਂ ਖਾਸ ਕਰਕੇ ਗੈਰ-ਸੰਗਠਿਤ ਸੈਕਟਰ ਦੇ ਮਜ਼ਦੂਰਾਂ ਦੀਆਂ ਦੁੱਖ-ਤਕਲੀਫਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ।

Share This Article
Leave a Comment