ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਵਿੱਚ ਤਿੰਨ ਰੋਜ਼ਾ ਸਿਖਲਾਈ ਕੋਰਸ ਆਰੰਭ ਕਰਵਾਇਆ ਗਿਆ। ਇਸ ਦਾ ਸਿਰਲੇਖ ‘ਖੇਤੀ ਵਿੱਚ ਜਲਵਾਯੂ ਅਤੇ ਆਫਤ ਪ੍ਰਬੰਧਨ’ ਹੈ। ਇਹ ਸਿਖਲਾਈ ਕੋਰਸ ਰਾਸ਼ਟਰੀ ਆਫ਼ਤ ਪ੍ਰਬੰਧਨ ਸੰਸਥਾਨ ਨਵੀਂ ਦਿੱਲੀ ਦੀ ਸਹਾਇਤਾ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਇਸ ਵਿੱਚ 500 ਤੋਂ ਵਧੇਰੇ ਸਿਖਿਆਰਥੀਆਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ ਹੈ।
ਅਰੰਭਲੇ ਭਾਸ਼ਣ ਵਿੱਚ ਰਾਸ਼ਟਰੀ ਆਫ਼ਤ ਪ੍ਰਬੰਧਨ ਸੰਸਥਾਨ ਨਵੀਂ ਦਿੱਲੀ ਦੇ ਪ੍ਰੋਫੈਸਰ ਡਾ. ਅਨਿਲ ਕੁਮਾਰ ਗੁਪਤਾ ਨੇ ਪੀ.ਏ.ਯੂ. ਵੱਲੋਂ ਇਸ ਸਿਖਲਾਈ ਪ੍ਰੋਗਰਾਮ ਨੂੰ ਕਰਵਾਏ ਜਾਣ ਦੀ ਪ੍ਰਸ਼ੰਸ਼ਾਂ ਕੀਤੀ। ਉਹਨਾਂ ਨੇ ਪੀ.ਏ.ਯੂ. ਨੂੰ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਚੁਣੇ ਜਾਣ ਦੀ ਵਧਾਈ ਦਿੱਤੀ ਅਤੇ ਕਿਹਾ ਖੇਤੀ ਖੇਤਰ ਵਿੱਚ ਵਾਤਾਵਰਨ ਦੀ ਸੰਭਾਲ ਅਤੇ ਆਫ਼ਤ ਦਾ ਸਾਹਮਣਾ ਕਰਨ ਲਈ ਸਾਂਝੀਆਂ ਕੋਸ਼ਿਸ਼ਾਂ ਦੀ ਲੋੜ ਹੈ । ਸਵਾਗਤੀ ਭਾਸ਼ਣ ਵਿੱਚ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਪਿਛਲੇ ਸਾਲਾਂ ਵਿੱਚ ਵਾਤਾਵਰਨੀ ਬਦਲਾਅ ਦਾ ਖੇਤੀ ਉਪਰ ਅਸਰ ਦੇਖਣ ਨੂੰ ਮਿਲਿਆ ਹੈ। ਇਸ ਦਾ ਸਾਹਮਣਾ ਕਰਨ ਲਈ ਖੇਤੀਬਾੜੀ ਵਿਭਾਗ, ਖੇਤੀ ਯੂਨੀਵਰਸਿਟੀਆਂ, ਖੋਜ ਸੰਸਥਾਨ ਅਤੇ ਕੇ ਵੀ ਕੇ ਨੂੰ ਸਥਿਰ ਖੇਤੀ ਵਿਧੀਆਂ ਅਪਨਾਉਣ ਦੀ ਲੋੜ ਹੈ।
ਪਹਿਲੇ ਤਕਨੀਕੀ ਸ਼ੈਸ਼ਨ ਦੀ ਪ੍ਰਧਾਨਗੀ ਡਾ. ਆਨੰਦ ਸ਼ਰਮਾ ਨੇ ਕੀਤੀ। ਉਹਨਾਂ ਨੇ ਇਸ ਸਿਖਲਾਈ ਪ੍ਰੋਗਰਾਮ ਨੂੰ ਬੇਹੱਦ ਲਾਹੇਵੰਦ ਕਿਹਾ। ਆਈ ਆਈ ਏ ਆਰ ਦੇ ਪ੍ਰੋਫੈਸਰ ਡਾ. ਵਿਨੈ ਸਹਿਗਲ ਨੇ ਵਾਤਾਵਰਨ ਦੇ ਮਾਪਦੰਡਾਂ ਦੀਆਂ ਨਵੀਆਂ ਤਕਨਾਲੋਜੀਆਂ ਬਾਰੇ ਗੱਲ ਕੀਤੀ। ਡਾ. ਏ ਕੇ ਗੁਪਤਾ ਨੇ ਭੋਜਨ ਸੁਰੱਖਿਆ ਅਤੇ ਖੇਤੀ ਦੇ ਸੰਬੰਧ ਵਿੱਚ ਆਫ਼ਤ ਪ੍ਰਬੰਧਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ । ਡਾ. ਅਨਿਲ ਸੂਦ, ਡਾ. ਜੋਏਦੀਪ ਮੁਖਰਜੀ ਨੇ ਵੀ ਰਿਮੋਟ ਸੈਂਸਿੰਗ ਅਤੇ ਆਫ਼ਤਾਂ ਦੀ ਪਛਾਣ ਕਰਨ ਵਾਲੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ।
ਅੰਤ ਵਿੱਚ ਡਾ. ਕੇ ਕੇ ਗਿੱਲ ਨੇ ਧੰਨਵਾਦ ਦੇ ਸ਼ਬਦ ਕਹੇ।
ਖੇਤੀਬਾੜੀ ਯੂਨੀਵਰਸਿਟੀ ਵਿੱਚ ਜਲਵਾਯੂ ਬਾਰੇ ਸਿਖਲਾਈ ਪ੍ਰੋਗਰਾਮ
Leave a Comment
Leave a Comment