ਫਿਰੋਜ਼ਪੁਰ : ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚ ਬੰਦ ਕੈਦੀਆਂ ਦੇ ਦੋ ਗੁੱਟਾਂ ‘ਚ ਲੜਾਈ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਝੜੱਪ ‘ਚ ਇੱਟਾਂ – ਰੋੜੇ ਵੀ ਚੱਲੇ। ਮੌਕੇ ‘ਤੇ ਮੌਜੂਦ ਮੁਲਾਜ਼ਮਾਂ ਨੇ ਲੜਾਈ ਨੂੰ ਸ਼ਾਂਤ ਕਰਵਾਇਆ ਅਤੇ ਤਲਾਸ਼ੀ ਲੈਣ ‘ਤੇ ਇਕ ਹਵਾਲਾਤੀ ਰਾਜਬੀਰ ਸਿੰਘ ਕੋਲੋਂ ਸੁਰੱਖਿਆ ਮੁਲਾਜ਼ਮਾਂ ਨੇ ਚਾਕੂ ਤੇਜ਼ਧਾਰ ਹਥਿਆਰ ਅਤੇ ਮੋਬਾਇਲ ਫੋਨ ਸਣੇ ਬੈਟਰੀ ਬਰਾਮਦ ਕੀਤੀ।
ਥਾਣਾ ਸਿਟੀ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਜਗਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਐਸ. ਪੀ. ਸੁਰੱਖਿਆ ਪਰਮਜੀਤ ਸਿੰਘ ਗਿੱਲ ਨੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੂੰ ਭੇਜੀ ਲਿਖਤੀ ਸ਼ਿਕਾਇਤ ‘ਚ ਦੱਸਿਆ ਹੈ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚ ਹਵਾਲਾਤੀਆਂ ਦੇ ਦੋ ਧੜਿਆਂ ‘ਚ ਬਲਾਕ ਨੰਬਰ-1 ਦੇ ਸਾਹਮਣੇ ਲੜਾਈ ਹੋ ਗਈ ਅਤੇ ਦੋਵੇਂ ਧੜੇ ਇਕ-ਦੂਜੇ ‘ਤੇ ਇੱਟਾਂ ਚਲਾਉਣ ਲੱਗੇ। ਜਾਣਕਾਰੀ ਅਨੁਸਾਰ 7 ਕੈਦੀਆਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।