ਨਵਾਂਸ਼ਹਿਰ: 16 ਜੁਲਾਈ ਨੂੰ ਸੀ ਆਈ ਟੀ ਯੂ (CITU) ਦੇ ਸੱਦੇ ‘ਤੇ ਸ਼ਹੀਦ ਭਗਤ ਸਿੰਘ ਸਮਾਰਕ ਤੋਂ ਰੇਲਵੇ ਸਟੇਸ਼ਨ ਗੜਸ਼ੰਕਰ ਤਕ ਰੋਹ ਭਰਿਆ ਮੁਜਾਹਰਾ ਕੀਤਾ ਅਤੇ ਸਟੇਸ਼ਨ ‘ਤੇ ਮਨੁੱਖੀ ਦੂਰੀ ਬਣਾ ਕੇ ਰੋਸ ਰੈਲੀ ਕੀਤੀ।
ਇਸ ਰੈਲੀ ਨੂੰ ਕਾਮਰੇਡ ਰਘੁਨਾਥ ਸਿੰਘ ਸੂਬਾਈ ਜਨਰਲ ਸਕਤਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਗਰੀਬੀ ਵਿੱਚ 102 ਨੰਬਰ ਤੋਂ 106 ਨੰਬਰ ‘ਤੇ ਚਲਾ ਗਿਆ ਹੈ ਪਰ ਅਨਿਲ ਅੰਬਾਨੀ ਦੁਨੀਆਂ ਦੇ ਛੇ ਅਮੀਰਾਂ ਵਿੱਚ ਆ ਗਿਆ ਹੈ। ਭਾਰਤ ਵਿੱਚ 19 ਕਰੋੜ ਤੋਂ ਵੱਧ ਬੱਚੇ ਕੁਪੋਸ਼ਨ ਦਾ ਸ਼ਿਕਾਰ ਹਨ। ਗਰੀਬ ਦੋ ਵੇਲੇ ਦੀ ਰੋਟੀ ਨੂੰ ਤਰਸ ਰਹੇ ਹਨ। ਪੂੰਜੀਪਤੀ ਅਜਾਰੇਦਾਰ ਵਧ ਫੁਲ ਰਹੇ ਹਨ। ਮੋਦੀ ਸਰਕਾਰ ਰੇਲਵੇ ਨੂੰ ਵੇਚਣ ਜਾ ਰਹੀ ਹੈ ਪਰ ਦੇਸ਼ ਦਾ ਅਵਾਮ ਰੇਲ ਵੇਚਣ ਦਾ ਵਿਰੋਧ ਕਰ ਰਹਾ ਹੈ।
ਇਸ ਮੌਕੇ ਸਾਥੀ ਦਰਸ਼ਨ ਸਿੰਘ ਮੱਟੂ ਸੂਬਾਈ ਮੀਤ ਪ੍ਰਧਾਨ ਤੇ ਸਾਥੀ ਗੁਰਨੇਕ ਸਿੰਘ ਭੱਜਲ ਸੂਬਾਈ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਨੇ ਸੀਟੂ ਵਲੋਂ ਦਿੱਤੇ ਸੱਦਾ ਪੂਰਨ ਹਮਾਇਤ ਕਰਦਿਆਂ ਮੋਦੀ ਸਰਕਾਰ ਦੀਆਂ ਮਜਦੂਰ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਲਗਾਤਾਰ ਲੜਨਾ ਚਾਹੀਦਾ ਹੈ। ਰੇਲ ਵੇਚਣਾ, ਦੇਸ਼ ਵੇਚਣਾ ਮੋਦੀ ਸਰਕਾਰ ਬੰਦ ਕਰੇ। ਜਨਵਾਦੀ ਇਸਤਰੀ ਸਭਾ ਦੇ ਸੂਬਾਈ ਮੀਤ ਪ੍ਰਧਾਨ ਬੀਬੀ ਸੁਭਾਸ਼ ਮੱਟੂ ਨੇ ਸੰਬੋਧਨ ਕਰਦਿਆਂ ਇਕੱਤਰ ਹੋਏ ਸਾਥੀਆਂ ਨੂੰ ਵਧਾਈ ਦਿੱਤੀ ਅਤੇ ਦੇਸ਼ ਨੂੰ ਬਚਾਉਣ ਲਈ ਸਾਂਝੇ ਸੰਘਰਸ਼ਾਂ ਕਰਨ ਲਈ ਕਿਹਾ। ਕਾਮਰੇਡ ਹਰਭਜਨ ਸਿੰਘ ਅਟਵਾਲ ਤਹਿਸੀਲ ਸਕੱਤਰ ਸੀ ਪੀ ਆਈ ਐਮ ਗੜਸ਼ੰਕਰ ਨੇ ਮੋਦੀ ਸਰਕਾਰ ਵਲੋਂ ਰੇਲ ਵੇਚਣ ਦੇ ਫੈਸਲੇ ਵਿਰੁੱਧ ਲੜਨ ਵਾਲੇ ਯੋਧਿਆਂ ਨੂੰ ਲਾਲ ਸਲਾਮ ਕਹਿੰਦਿਆਂ ਜੋਰਦਾਰ ਸੰਗਰਾਮ ਕਰਨ ਦਾ ਪ੍ਰਣ ਲਿਆ। ਸੀਟੂ ਆਗੂ ਸੋਮ ਨਾਥ ਸਤਨੌਰ ਨੇ ਆਉਣ ਵਾਲੇ ਐਕਸ਼ਨਾਂ ਨੂੰ ਕਾਮਯਾਬ ਕਰਨ ਲਈ ਸਾਥੀਆਂ ਨੂੰ ਵੱਧ ਚੜਕੇ ਘੋਲਾਂ ਵਿੱਚ ਕੁੱਦ ਦਾ ਸੱਦਾ ਦਿੱਤਾ ਅਤੇ ਆਏ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਦੇਵ ਰਾਜ ਸਤਨੌਰ, ਸੁਰਿੰਦਰ ਕੌਰ ਚੁੰਬਰ ਬਲਾਕ ਸੰਮਤੀ ਮੈਂਬਰ, ਪ੍ਰੇਮ ਸਿੰਘ ਰਾਣਾ, ਗੁਰਦਿਆਲ ਸਿੰਘ ਮੱਟੂ, ਬਲਵੀਰ ਸਿੰਘ, ਜਗਦੇਵ ਸਿੰਘ ਪਾਹਲੇਵਾਲ ਹਾਜਰ ਸਨ।