ਨਵੀਂ ਦਿੱਲੀ: ਲੱਦਾਖ ਵਿੱਚ ਭਾਰਤ ਅਤੇ ਚੀਨ ਵਿਚਾਲੇ ਤਣਾਅ ਲਗਾਤਾਰ ਜਾਰੀ ਹੈ। ਇਸ ਦੇ ਚਲਦਿਆਂ ਅਰੁਣਾਚਲ ਪ੍ਰਦੇਸ਼ ਸਰਹੱਦ ਨੇੜੇ ਚੀਨੀ ਫੌਜੀਆਂ ਵੱਲੋਂ ਪੰਜ ਭਾਰਤੀਆਂ ਨੂੰ ਅਗਵਾ ਕੀਤੇ ਜਾਣ ਦੀ ਖ਼ਬਰ ਹੈ।
ਅਰੁਣਾਚਲ ਪ੍ਰਦੇਸ਼ ਦੇ ਇੱਕ ਕਾਂਗਰਸੀ ਵਿਧਾਇਕ ਨੇ ਹੈਰਾਨ ਕਰ ਦੇਣ ਵਾਲਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਇਹ ਜਾਣਕਾਰੀ ਟਵੀਟ ਰਾਹੀਂ ਸਾਂਝੀ ਕੀਤੀ ਤੇ ਚੀਨੀ ਫ਼ੌਜੀਆਂ ਵੱਲੋਂ ਭਾਰਤੀਆਂ ਦੇ ਕਿਡਨੈਪਿੰਗ ਦੀ ਗੱਲ ਕਹੀ।
SHOCKING NEWS: Five people from Upper Subansiri district of our state Arunachal Pradesh have reportedly been ‘abducted’ by China’s People’s Liberation Army (PLA).
Few months earlier,a similar incident happened. A befitting reply must be given to #PLA and #CCPChina. @PMOIndia https://t.co/8gRdGsQfId pic.twitter.com/KbDMJ3bUi2
— Ninong Ering (@ninong_erring) September 4, 2020
ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ ਪੀੜਤ ਲੋਕਾਂ ਦੇ ਰਿਸ਼ਤੇਦਾਰ ਫੌਜ ਅਤੇ ਸੀਨੀਅਰ ਅਧਿਕਾਰੀਆਂ ਨੂੰ ਨਾਲ ਲੈ ਕੇ ਲਾਪਤਾ ਵਿਅਕਤੀਆਂ ਦੀ ਭਾਲ ਵਿੱਚ ਜੁੱਟ ਗਏ ਹਨ।
ਲੱਦਾਖ਼ ‘ਚ ਸਰਹੱਦ ‘ਤੇ ਪਿਛਲੇ ਦਿਨੀਂ ਕਾਫੀ ਤਣਾਅ ਵੱਧ ਰਿਹਾ ਹੈ। ਚੀਨ ਨੇ ਭਾਰਤੀ ਸਰਹੱਦ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਨੂੰ ਭਾਰਤੀ ਜਵਾਨ ਨੇ ਨਾਕਾਮ ਕਰ ਦਿੱਤਾ ਸੀ।