ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੂਬੇ ਵਿਚ ਮਹਿਲਾ ਅਤੇ ਬਾਲ ਭਲਾਈ ਦੀ ਦਿਸ਼ਾ ਵਿਚ ਵੱਡੀ ਪਹਿਲ ਕਰਦੇ ਹੋਏ ਅੱਜ 324 ਕ੍ਰੈਚ ਕੇਂਦਰਾਂ ਦਾ ਉਦਘਾਟਨ ਕੀਤਾ। ਇੰਨ੍ਹਾਂ ਕੇਂਦਰਾਂ ਦਾ ਉਦੇਸ਼ ਕੰਮਕਾਜੀ ਮਹਿਲਾਵਾਂ ਨੂੰ ਆਪਣੇ ਕਾਰਜਖੇਤਰ ਵਿਚ ਸਹਾਇਤਾ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੇ ਬੱਚਿਆਂ ਲਈ ਪੋਸ਼ਿਤ ਅਤੇ ਸੁਰੱਖਿਅਤ ਵਾਤਾਵਰਣ ਉਪਲਬਧ ਕਰਾਉਣਾ ਹੈ।
ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਮਹਿਲਾਵਾਂ ਅਤੇ ਬੱਚਿਆਂ ਦੇ ਸ਼ਸ਼ਕਤੀਕਰਣ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਹੋਰ ਯੋਜਨਾਵਾਂ ਦਾ ਵੀ ਵਰਨਣ ਕੀਤਾ ਅਤੇ ਕਿਹਾ ਕਿ ਹਰਿਆਣਾ ਨੂੰ ਇੱਥ ਖੁਸ਼ਹਾਲ, ਸ਼ਸ਼ਕਤ ਅਤੇ ਸਮਾਨਤਾ ‘ਤੇ ਅਧਾਰਿਤ ਰਾਜ ਬਨਾਉਣ ਲਈ ਸਰਕਾਰ ਲਗਾਤਾਰ ਯਤਨਸ਼ੀਲ ਹੈ।
ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਸਵਾਵਲੰਬੀ ਬਣਾ ਕੇ ਉਨ੍ਹਾਂ ਦਾ ਸ਼ਸ਼ਕਤੀਕਰਣ ਸਰਕਾਰ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਕਿਹਾ ਕਿ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਨੂੰ ਹੋਰ ਤੇਜ ਗਤੀ ਦੇਣ ਲਈ ਸਾਰੀ ਮਹਿਲਾ ਸਰਪੰਚਾਂ ਨੂੰ ਉਨ੍ਹਾਂ ਦੇ ਪਿੰਡ ਦਾ ਬ੍ਰਾਂਡ ਅੰਬੇਸਡਰ ਬਨਾਉਣ ਦਾ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੀ ਅੱਧੀ ਆਬਾਦੀ ਨੂੰ ਸ਼ਸ਼ਕਤ ਬਨਾਉਣ ਲਈ ਪਾਣੀਪਤ ਤੋਂ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਵਿਚ ਮਹਿਲਾਵਾਂ ਨੂੰ ਪਹਿਲੇ ਸਾਲ 7 ਹਜਾਰ, ਦੂਜੇ ਸਾਲ 6 ਹਜਾਰ ਅਤੇ ਤੀਜੇ ਸਾਲ 5 ਹਜਾਰ ਰੁਪਏ ਮਹੀਨਾ ਤਨਖਾਹ ਮਿਲੇਗੀ। ਨਾਲ ਹੀ, ਬੀਮਾ ਕਮੀਸ਼ਨ ਅਤੇ ਹਰ ਮਹੀਨੇ 2100 ਰੁਪਏ ਦੀ ਵੱਧ ਪ੍ਰੋਤਸਾਹਨ ਰਕਮ ਵੀ ਮਿਲੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਹਰ ਘਰ-ਹਰ ਗ੍ਰਹਿਣੀ ਯੋਜਨਾ ਵਿਚ ਹਰ ਮਹੀਨੇ ਸਿਰਫ 500 ਰੁਪਏ ਵਿਚ ਗੈਸ ਸਿਲੇਂਡਰ ਦਿੱਤਾ ਜਾ ਰਿਹਾ ਹੈ। ਇਸ ਦਾ ਲਾਭ 13 ਲੱਖ 2 ਹਜਾਰ 400 ਪਰਿਵਾਰਾਂ ਨੂੰ ਲਗਾਤਾਰ ਮਿਲ ਰਿਹਾ ਹੈ। ਸਰਕਾਰ ਨੇ ਆਂਗਨਵਾੜੀ ਕਾਰਜਕਰਤਾਵਾਂ ਦੇ ਮਾਣਭੱਤੇ ਵਿਚ 750 ਰੁਪਏ ਅਤੇ ਸਹਾਇਕਾਵਾਂ ਦੇ ਮਾਣਭੱਤੇ ਵਿਚ 400 ਰੁਪਏ ਮਹੀਨਾ ਦਾ ਵਾਧਾ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੁਤੰਤਰਾ ਦਿਵਸ 2023 ਮੌਕੇ ‘ਤੇ ਲੱਖਪਤੀ ਦੀਦੀ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਯੋਜਨਾ ਰਾਹੀਂ ਸੂਬੇ ਦੀ ਮਹਿਲਾਵਾਂ ਨੂੰ ਸਕਿਲ ਵਿਕਾਸ ਸਿਖਲਾਈ ਦੇ ਕੇ ਸੂਖਮ ਉਦਯੋਗ ਸਥਾਪਿਤ ਕਰਨ ਵਿਚ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਸੂਬੇ ਵਿਚ 5 ਲੱਖ ਮਹਿਲਾਵਾਂ ਨੂੰ ਲੱਖਪਤੀ ਦੀਦੀ ਬਨਾਉਣ ਦਾ ਟੀਚਾ ਰੱਖਿਆ ਗਿਆ ਹੈ। ਹੁਣ ਤੱਕ 1 ਲੱਖ 85 ਹਜਾਰ ਮਹਿਲਾਵਾਂ ਨੂੰ ਲੱਖਪਤੀ ਦੀਦੀ ਬਣਾਇਆ ਜਾ ਚੁੱਕਾ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨਮੋ ਡਰੋਨ ਦੀਦੀ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ 5,000 ਮਹਿਲਾਵਾਂ ਨੂੰ ਡਰੋਨ ਪਾਇਲਟ ਸਿਖਲਾਈ ਪ੍ਰਦਾਨ ਕਰੇਗੀ। ਹੁਣ ਤੱਕ 100 ਮਹਿਲਾਵਾਂ ਨੂੰ ਡਰੋਨ ਉੜਾਉਣ ਦੀ ਸਿਖਲਾਈ ਦੇ ਕੇ , ਉਨ੍ਹਾਂ ਨੂੰ ਮੁਫਤ ਡਰੋਨ ਵੀ ਦਿੱਤੇ ਜਾ ਚੁੱਕੇ ਹਨ। ਇੰਨ੍ਹਾਂ ਨੂੰ 8 ਲੱਖ ਰੁਪਏ ਤੱਕ ਦੀ ਕੀਮਤ ਦਾ ਡਰੋਨ ਮੁਫਤ ਦਿੱਤਾ ਜਾਵੇਗਾ।