ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਅੱਜ ਆਪਣੇ ਨਿਵਾਸ ਸੰਤ ਕਬੀਰ ਕੁਟੀਰ ‘ਤੇ ਆਏ ਪਦਮਸ੍ਰੀ ਅਵਾਰਡੀ ਮਹਾਵੀਰ ਗੁੱਡੂ, ਡਾ. ਹਰੀ ਓਮ, ਗੁਰਵਿੰਦਰ ਸਿੰਘ ਅਤੇ ਪ੍ਰੋਫੈਸਰ ਰਾਮਚੰਦਰ ਸਿਹਾਗ ਨੂੰ ਸ਼ਾਲ ਪਹਿਨਾ ਕੇ ਸਨਮਾਨਿਤ ਕੀਤਾ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਹਰਿਆਣਾ ਸੂਬੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਵੱਖ-ਵੱਖ ਖੇਤਰਾਂ ਵਿਚ ਵਰਨਣਯੋਗ ਉਪਲਬਧੀਆਂ ਹਾਸਲ ਕਰਨ ਵਾਲਿਆਂ ਨੂੰ ਮਾਨਤਾ ਦਿੰਦੇ ਹੋਏ ਕੇਂਦਰ ਸਰਕਾਰ ਵੱਲੋਂ ਪਦਮਸ੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਨੌਜੁਆਨ ਪੀੜੀ ਨੂੰ ਸਰਵੋਚ ਨਾਗਰਿਕ ਅਵਾਰਡ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਅਜਿਹੇ ਅਵਾਰਡੀਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।
ਵਰਨਣਯੋਗ ਹੈ ਕਿ ਮਹਾਵੀਰ ਗੁੱਡੂ ਨੂੰ ਲੋਕ ਸਭਿਆਚਾਰ ਨੂੰ ਪ੍ਰੋਤਸਾਹਨ ਦੇਣ, ਪ੍ਰੋਫੈਸਰ ਰਾਮਚੰਦਰ ਸਿਹਾਗ ਵੱਲੋਂ ਮਧੂਮੱਖੀ ਪਾਲਣ ਨੁੰ ਵੱਡੇ ਪੱਧਰ ‘ਤੇ ਅਪਨਾਉਣ, ਡਾ ਹਰੀ ਓਮ ਵੱਲੋਂ ਜੈਵਿਕ ਖੇਤੀ ਨੂੰ ਪ੍ਰੋਤਸਾਹਿਤ ਕਰਨ ਅਤੇ ਗੁਰਵਿੰਦਰ ਸਿੰਘ ਵੱਲੋਂ ਸਮਾਜ ਭਲਾਈ ਵਿਚ ਵਰਨਣਯੋਗ ਕੰਮ ਕਰਨ ਲਈ ਉਨ੍ਹਾਂ ਨੇ ਸਰਵੋਚ ਨਾਗਰਿਕ ਸਨਮਾਨ ਵਿਚ ਸਨਮਾਨਿਤ ਕੀਤਾ ਗਿਆ ਹੈ।