ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਟੇਲਾ ਧਾਮ ‘ਚ 225 ਬਿਸਤਰੇ ਵਾਲੇ ਆਧੁਨਿਕ ਹਸਪਤਾਲ ਦਾ ਰੱਖਿਆ ਨੀਂਹ ਪੱਥਰ

Global Team
5 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੇਣੀ ਨੇ ਅੱਜ ਝੱਜਰ ਦੇ ਪਿੰਡ ਮਾਜਰਾ (ਦੁਬਲਧਨ) ਸਥਿਤ ਜਟੇਲਾ ਧਾਮ ਵਿੱਚ ਸਵਾਮੀ ਨਿਤਾਨੰਦ ਜੀ ਦੇ 225ਵੇਂ ਨਿਰਵਾਣ ਦਿਵਸ ਮੌਕੇ ‘ਤੇ 225 ਬਿਸਤਰੇ ਵਾਲੇ ਆਧੁਨਿਕ ਹਸਪਤਾਲ ਦਾ ਨੀਂਹ ਪੱਥਰ ਅਤੇ ਸਵਾਮੀ ਨਿਤਾਨੰਦ ਆਸ਼ਰਮ ਗਾਂਸ਼ਾਲਾ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਪੌਧਾਰੋਪਣ ਕਰ ਵਾਤਾਵਰਣ ਸਰੰਖਣ ਦਾ ਸੰਦੇਸ਼ ਵੀ ਦਿੱਤਾ।

ਮੁੱਖ ਮੰਤਰੀ ਨੇ ਹਸਪਤਾਲ ਲਈ ਆਪਣੇ ਏਛਿੱਕ ਕੋਸ਼ ਤੋਂ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਕੈਬੀਨੇਟ ਮੰਤਰੀ ਡਾ. ਅਰਵਿੰਦ ਸ਼ਰਮਾ ਤੇ ਕ੍ਰਿਸ਼ਣ ਕੁਮਾਰ ਬੇਦੀ ਨੇ ਵੀ ਆਪਣੇ ਏਛਿੱਕ ਕੋਸ਼ ਤੋਂ 11-11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਨਾਇਬ ਸਿੰਘ ਸੈਣੀ ਨੇ ਪੂਰਣਿਮਾ ਦਿਵਸ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਇਸ ਦਿਨ ‘ਤੇ ਜਟੇਲਾ ਧਾਮ ਸ਼ਰਧਾ, ਸੇਵਾ ਅਤੇ ਵਾਤਾਵਰਣ ਸਰੰਖਣ ਦੇ ਸੰਕਲਪ ਦਾ ਵਿਲੱਖਣ ਤ੍ਰਿਵੇਣੀ ਸੰਗਮ ਦਾ ਗਵਾਹ ਬਣਿਆ ਹੈ। ਸਵਾਮੀ ਨਿਤਾਨੰਦ ਜੀ ਦਾ ਇਹ ਧਾਮ ਅਧਿਆਤਮਕ ਚੇਤਨਾ ਨਾਲ ਜੋੜਦਾ ਹੈ। ਜਟੇਲਾ ਧਾਮ ਦੀ ਇਹ ਪਵਿੱਤਰ ਤੱਪ ਭੁਮੀ ਸੰਤਾਂ ਦੇ ਆਸ਼ੀਰਵਾਦ ਨਾਲ ਅਧਿਆਤਮਕ ਕੇਂਦਰ ਵਜੋ ਪਹਿਚਾਣ ਸਥਾਪਤ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸੰਤ ਮਾਰਗਦਰਸ਼ਨ ਕਰਦੇ ਹਨ ਤਾਂ ਸਮਾਜ ਸਹੀ ਦਿਸ਼ਾ ਵਿੱਚ ਚੱਲਦਾ ਹੈ ਅਤੇ ਕੋਈ ਵੀ ਟੀਚਾ ਅਸੰਭਵ ਨਹੀਂ ਰਹਿੰਦਾ। ਸੰਤ ਨਿਤਾਨੰਦ ਵਰਗੇ ਮਹਾਨ ਸੰਤਾਂ ਦੀ ਬਦੌਲਤ ਹੀ ਮਜਬੂਤ ਭਾਰਤ ਸਾਨੂੰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਵਾਮੀ ਨਿਤਾਨੰਦ ਮਹਾਰਾਜ ਜੀ ਦੇ ਜੀਵਨ ਮੁੱਲਾਂ ਨੂੰ ਧਾਰਣ ਕਰਦੇ ਹੋਏ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ। ਸਵਾਮੀ ਨਿਤਾਨੰਦ ਮਿਸ਼ਨ ਫਾਉਂਡੇਸ਼ਨ ਸਮਾਜ ਵਿੱਚ ਫੈਲੀ ਬੁਰਾਈਆਂ ਨੂੰ ਦੂਰ ਕਰਨ ਦੇ ਮਿਸ਼ਨ ਵਿੱਚ ਲਗਾਤਾਰ ਕੰਮ ਕਰ ਰਿਹਾ ਹੈ।

ਮਨੁੱਖਤਾ ਦੀ ਸੇਵਾ ਦਾ ਮੰਦਿਰ ਬਣੇਗਾ ਮੈਡੀਕਲ ਸੰਸਥਾਨ

ਮੁੱਖ ਮੰਤਰੀ ਨੇ ਮੈਡੀਕਲ ਸੰਸਥਾਨ ਦੇ ਪਹਿਲੇ ਪੜਾਅ ਦੇ ਨਿਰਮਾਣ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਹ ਮੇਡੀਕਲ ਸੰਸਥਾਨ ਸਿਰਫ ਸੀਮੇਂਟ-ਕੰਕਰੀਟ ਦੀ ਇਮਾਰਤ ਨਹੀਂ ਸੋਵ ਮਨੁੱਖਤਾ ਦੀ ਸੇਵਾ ਦਾ ਇੱਕ ਮੰਦਿਰ ਹੈ। ਇਸ ਸੰਸਥਾਨ ਦੇ ਬਨਣ ਦੇ ਬਾਅਦ ਖੇਤਰ ਦੇ ਲੋਕਾਂ ਨੂੰ ਮੈਡੀਕਲ ਸਹੂਲਤ ਮਿਲੇਗੀ। ਗ੍ਰਾਮੀਣ ਖੇਤਰ ਵਿੱਚ ਸਥਾਪਿਤ ਹੋਣ ਵਾਲੇ ਇਸ ਸੰਸਥਾਨ ਨਾਲ ਝੱਜਰ ਹੀ ਨਹੀਂ ਸੋਗ ਨਾਨ ਲੱਗਦੇ ਖੇਤਰਾਂ ਨੂੰ ਵੀ ਸਿਹਤ ਲਾਭ ਮਿਲੇਗਾ। ਹਰ ਜਿਲ੍ਹੇ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੱਭਕਾ ਸਾਥ, ਸੱਭਕਾ ਵਿਕਾਸ, ਸੱਭਕਾ ਵਿਸ਼ਵਾਸ ਅਤੇ ਸੱਭਕਾ ਪ੍ਰਯਾਸ ਦਾ ਜੋ ਮੰਤਰ ਦਿੱਤਾ ਹੈ। ਅਸੀਂ ਉਸ ‘ਤੇ ਚਲਦੇ ਹੋਏ ਇੱਕ ਆਤਮਨਿਰਭਰ ਅਤੇ ਮਜਬੂਤ ਹਰਿਆਣਾ ਦਾ ਨਿਰਮਾਣ ਕਰ ਰਹੇ ਹਨ। ਸਰਕਾਰ ਨੇ ਗਰੀਬਾਂ ਦੇ ਇਨਾਜ ਲਈ ਅਨੇਕ ਯੋਜਨਾਵਾਂ ਚਲਾਈਆਂ ਹਨ। ਸਰਕਾਰ ਵੱਲੋਂ ਗਰੀਬਾਂ ਦੇ ਇਲਾਜ ਲਈ ਚਿਰਾਯੂ ਯੋਜਨਾ, ਆਯੂਸ਼ਮਾਨ ਭਾਰਤ ਯੋਜਨਾ, ਸਰਕਾਰੀ ਹਸਪਤਾਲਾਂ ਵਿੱਚ ਮੁਫਤ ਡਾਇਲਸਿਸ ਸਹੂਲਤ, ਨਿਰੋਗੀ ਹਰਿਆਣਾ ਯੋਜਨਾ, ਮੁੱਖ ਮੰਤਰੀ ਮੁਫਤ ਇਲਾਜ ਯੋਜਨਾਵਾਂ ਸਮੇਤ ਅਨੇਕ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਆਮ ਜਨਤਾ ਨੂੰ ਲਾਭ ਮਿਲ ਰਿਹਾ ਹੈ। ਸਰਕਾਰ ਵੱਲੋਂ ਇਸ ਵਿੱਤ ਸਾਲ ਵਿੱਚ ਸਿਹਤ ਖੇਤਰ ਦਾ ਬਜਟ 10,159 ਕਰੋੜ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ ਜਿੱਥੇ ਹੇਪੇਟਾਈਟਿਸ -ਸੀ ਤੇ ਬੀ ਦੀ ਦਵਾਈਆਂ ਮੁਫਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਹਰ ਜਿਲ੍ਹੇ ਵਿੱਚ ਮੈਡੀਕਲ ਕਾਲਜ ਖੋਲਣ ਦਾ ਫੈਸਲਾ ਕੀਤਾ ਗਿਆ ਹੈ। ਮੌਜੂਦਾ ਸਮੇਂ ਵਿੱਚ ਸੂਬੇ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ 15 ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਝੱਜਰ ਜਿਲ੍ਹੇ ਦੇ ਬਾਡਸਾ ਵਿੱਚ ਕੌਮੀ ਕੈਂਸਰ ਸੰਸਥਾਨ ਖੋਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਮੈਡੀਕਲ ਸਹੂਲਤਾਂ ਨੂੰ ਹਰੇਕ ਨਾਗਰਿਕ ਤੱਕ ਪਹੁੰਚਾਉਣ ਲਈ ਪ੍ਰਤੀਬੱਧਤਾ ਨਾਲ ਕੰਮ ਕਰ ਰਹੀ ਹੈ। ਸੂਬੇ ਵਿੱਚ ਕੁੱਲ ਇੱਕ ਕਰੋੜ 33 ਲੱਖ ਚਿਰਾਯੂ ਕਾਰਡ ਬਣਾਏ ਜਾ ਚੁੱਕੇ ਹਨ।

ਮੁੱਖ ਮੰਤਰੀ ਨੈ ਹਿਾ ਕਿ ਵਾਤਾਵਰਣ ਸਰੰਖਣ ਨੂੰ ਲੈ ਕੇ ਇਸ ਧਾਮ ਵੱਲੋਂ ਲਗਭਗ 82,125 ਪੌਧਾਰੋਪਣ ਕਰਨ ਦਾ ਇਤਿਹਾਸਕ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੀ ਵਾਤਾਵਰਣ ਨੂੰ ਲੈ ਕੇ ਬੇਹੱਦ ਸੰਜੀਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਪਹਿਲੇ ਪੜਾਅ ਵਿੱਚ ਹਰਿਆਣਾ ਵਿੱਚ ਟੀਚੇ ਤੋਂ ਵੱਧ 1 ਕਰੋੜ 87 ਲੱਖ ਪੌਧੇ ਲਗਾਏ ਗਏ ਹਨ। ਦੂਜੇ ਪੜਾਅ ਵਿੱਚ 1 ਕਰੋੜ 82 ਲੱਖ ਪੌਧੇ ਲਗਾਉਣ ਦਾ ਟੀਚਾ ਪੂਰਾ ਕੀਤਾ ਜਾਵੇਗਾ।

ਵੀਰਾਂਗਨਾਵਾਂ ਨੇ ਮੁੱਖ ਮੰਤਰੀ ਨੂੰ ਭੇਂਟ ਕੀਤਾ ਸਿੰਦੂਰ ਦਾ ਪੌਧਾ

ਪ੍ਰੋਗਰਾਮ ਦੌਰਾਨ ਕਾਫੀ ਗਿਣਤੀ ਵਿੱਚ ਯੁੱਧ ਵੀਰਾਂਗਨਾਵਾਂ ਵੀ ਪਹੁੰਚੀਆਂ ਅਤੇ ਰਾਸ਼ਟਰ ਦੇ ਪ੍ਰਤੀ ਅਟੁੱਟ ਪ੍ਰੇਮ ਨੂੰ ਪ੍ਰਦਰਸ਼ਿਤ ਕਰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸਿੰਦੂਰ ਦਾ ਪੌਧਾ ਭੇਂਟ ਕੀਤਾ। ਉਨ੍ਹਾਂ ਨੇ ਕਿਹਾ ਕਿ ਝੱਜਰ ਦਾ ਇਹ ਖੇਤਰ ਵੀਰ ਫੌਜੀਆਂ ਦਾ ਇਲਾਕਾ ਹੈ। ਇੱਥੇ ਦੇ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੈ ਅਤੇ ਖੇਤਰ ਦੇ ਫੌਜੀ ਸਰਹੱਦਾਂ ‘ਤੇ ਤੈਨਾਤ ਹਨ।

Share This Article
Leave a Comment