ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਗਾਮੀ ਮਾਨਸੂਨ ਸੀਜਨ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੇ ਸੂਬੇ ਵਿੱਚ ਚੱਲ ਰਹੀ ਘੱਟ ਸਮੇਂ ਦੀ ਪਰਿਯੋਜਨਾਵਾਂ ਦੀ ਸਮੀਖਿਆ ਕੀਤੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਾਨਸੂਨ ਤੋਂ ਪਹਿਲਾਂ ਸਾਰੇ ਜਰੂਰੀ ਕੰਮਾਂ ਨੂੰ ਪ੍ਰਾਥਮਿਕਤਾ ਆਧਾਰ ‘ਤੇ ਪੂਰਾ ਕੀਤਾ ਜਾਵੇ। ਇਸ ਵਿੱਚ ਕਿਸੇ ਵੀ ਤਰ੍ਹਾ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਅੱਜ ਇਏੱਥੇ ਸਿੰਚਾਈ ਅਤੇ ਜਲ੍ਹ ਸੰਸਾਧਨ, ਜਨ ਸਿਹਤ ਇੰਜੀਨੀਅਰਿੰਗ ਅਤੇ ਸ਼ਹਿਰੀ ਸਥਾਨਕ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਸਾਰੇ ਡ੍ਰੇਨਾਂ ਅਤੇ ਮਾਈਨਰਾਂ ਦੀ ਤੁਰੰਤ ਸਫਾਈ ਸਕੀਨੀ ਕੀਤੀ ਜਾਵੇ, ਤਾਂ ਜੋ ਬਰਸਾਤ ਦੌਰਾਨ ਕਿਸੇ ਵੀ ਤਰ੍ਹਾ ਦੀ ਜਲਭਰਾਵ ਜਾਂ ਹੜ੍ਹ ਵਰਗੀ ਸਥਿਤੀ ਉਤਪਨ ਨਾ ਹੋਵੇ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ਸ਼ ਦਿੱਤੇ ਕਿ ਸਰਸਵਤੀ ਨਦੀ, ਮਾਰਕੰਡਾ ਨਦੀ ਅਤੇ ਟਾਂਗਰੀ ਨਦੀਆਂ ਦੀ ਵੀ ਡਿਸਿਲਟਿੰਗ ਕਰ ਕੇ ਡੁੰਘਾਈ ਯਕੀਨੀ ਕਰਦੇ ਹੋਏ ਰਿਵਰ ਬੇਡ ਨੂੰ ਮਜਬੂਤ ਕੀਤਾ ਜਾਵੇ, ਜਿਸ ਨਾਲ ਜਲਧਾਰਾਵਾਂ ਦਾ ਕੁਦਰਤੀ ਪ੍ਰਵਾਹ ਬਣਿਆ ਰਹੇ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਡ੍ਰੇਨਾਂ ਆਦਿ ਵਿੱਚ ਜਲ੍ਹਕੁੰਭੀ ਉੱਗਦੇ ਹਨ, ਉਨ੍ਹਾਂ ਦੀ ਤੁਰੰਤ ਸਫਾਈ ਕਰਵਾਈ ਜਾਵੇ, ਤਾਂ ਜੋ ਜਲ੍ਹ ਪ੍ਰਵਾਹ ਵਿੱਚ ਕੋਈ ਰੁਕਾਵਟ ਉਤਪਨ ਨਾ ਹੋਵੇ। ਨਾਲ ਹੀ, ਸਾਰੇ ਬੰਨ੍ਹਾਂ ਦੀ ਪਹਿਲਾਂ ਜਾਂਚ ਕੀਤੀ ਜਾਵੇ ਅਤੇ ਜੇਕਰ ਕਿਤੇ ਵੀ ਕੋਈ ਕਮੀ ਜਾ ਨੁਕਸਾਨ ਪਾਇਆ ਜਾਂਦਾ ਹੈ ਤਾਂ ਉਸ ਨੂੰ ਸਮੇਂ ਰਹਿੰਦੇ ਠੀਕ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਮਾਨਸੂਨ ਤੋਂ ਪਹਿਲਾਂ ਸਾਰੇ ਘੱਟ ਸਮੇਂ ਦੇ ਕੰਮਾਂ ਨੂੰ ਯੁੱਧਪੱਧਰ ‘ਤੇ ਪੂਰਾ ਕੀਤਾ ਜਾਵੇ ਅਤੇ ਸਿੰਚਾਈ ਅਤੇ ਜਲ੍ਹ ਸੰਸਾਧਨ ਤੇ ਜਨ ਸਿਹਤ ਇੰਜੀਨੀਅਰਿੰਗ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਸਥਾਨਕ ਜਨ ਪ੍ਰਤੀਨਿਧੀਆਂ ਅਤੇ ਸਬੰਧਿਤ ਡਿਪਟੀ ਕਮਿਸ਼ਨਰ ਨੁੰ ਵੀ ਦਿੱਤੀ ਜਾਵੇ।
ਰਾਜ ਵਿੱਚ ਖਾਲਾਂ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਪੂਰੇ ਸੂਬੇ ਵਿੱਓ 20 ਸਾਲ ਤੋਂ ਪੁਰਾਣੇ ਖਾਲਾਂ ਦੀ ਲਿਸਟ ਤਿਆਰ ਕੀਤੀ ਜਾਵੇ, ਤਾਂ ਜੋ ਉਨ੍ਹਾਂ ਦੀ ਸਫਾਈ ਤੇ ਮੁਰੰਮਤ ਦੇ ਕੰਮ ਦੀ ਯੋਜਨਾ ਬਣਾਈ ਜਾ ਸਕੇ।
ਯਮੁਨਾ ਹਵੇਗੀ ਪ੍ਰਦੂਸ਼ਣ ਮੁਕਤ
ਮੁੱਖ ਮੰਤਰੀ ਨੇ ਯਮੁਨਾ ਨਦੀ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਯਮੁਨਾ ਨਦੀ ਵਿੱਚ ਕਿਸੇ ਵੀ ਤਰ੍ਹਾ ਦਾ ਗੰਦੇ ਪਾਣੀ ਦਾ ਨਾਲਾ ਨਾ ਸੁੱਟਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿੱਥੇ-ਜਿੱਥੇ ਇੰਡਸਟ੍ਰੀਅਲ ਵੇਸਟ ਨਦੀ ਵਿੱਚ ਪ੍ਰਵਾਹਿਤ ਹੋ ਰਿਹਾ ਹੈ, ਉੱਥੇ ਤੁੰਰਤ ਸੀਈਟੀਪੀ (ਕਾਮਨ ਏਫਲੁਏਂਟ ਟ੍ਰੀਟਮੈਂਟ ਪਲਾਂਟ) ਦੀ ਸਥਾਪਨਾ ਯਕੀਨੀ ਕੀਤੀ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਬੰਧਿਤ ਸ਼ਹਿਰਾਂ ਵਿੱਚ ਸੀਈਟੀਪੀ ਪਰਿਯੋਜਨਾਵਾਂ ਲਈ ਵਿਸਤਾਰ ਪ੍ਰਸਤਾਵ ਤਿਆਰ ਕੀਤੇ ਜਾਣ।
ਉਨ੍ਹਾਂ ਨੇ ਕਿਹਾ ਕਿ ਸੀਈਟੀਪੀ ਤੋਂ ਨਿਕਲਣ ਵਾਲੇ ਯੁੱਧ ਜਲ੍ਹ ਦੀ ਵਰਤੋ ਸਿੰਚਾਈ ਵਰਗੇ ਕੰਮਾਂ ਵਿੱਚ ਵੀ ਕੀਤੀ ਜਾ ਸਕੇ, ਇਸ ਦੇ ਲਈ ਇੱਕ ਵੱਖ ਵਿਵਸਥਾ ਕੀਤੀ ਜਾਵੇ।
ਮੁੱਖ ਮੰਤਰੀ ਨੇ ਮਾਨਸੂਨ ਤੋਂ ਪਹਿਲਾਂ ਸਾਰੇ ਵਾਟਰ ਹਾਰਵੇਸਟਿੰਗ ਅਤੇ ਵਾਟਰ ਰਿਚਾਰਜਿੰਗ ਸਟਰਕਚਰਾਂ ਦੀ ਸਫਾਈ ਅਤੇ ਮਜਬੂਤੀਕਰਣ ਦੇ ਨਿਰਦੇਸ਼ ਵੀ ਦਿੱਤੇ, ਤਾਂ ਜੋ ਬਰਸਾਤੀ ਪਾਣੀ ਨੁੰ ਵੱਧ ਤੋਂ ਵੱਧ ਇਕੱਠਾ ਅਤੇ ਭੂਜਲ ਪੱਧਰ ਨੂੰ ਬਿਹਤਰ ਬਨਾਉਣ ਦੇ ਯਤਨ ਸਫਲ ਹੋ ਸਕਣ।
ਮੀਟਿੰਗ ਵਿੱਚ ਮੁੱਖ ਮੰਤਰੀ ਨੂੰ ਜਾਣੁ ਕਰਵਾਇਆ ਗਿਆ ਕਿ ਹਰਿਆਣਾ ਰਾਜ ਸੁੱਖਾ ਰਾਹਤ ਅਤੇ ਹੜ੍ਹ ਕੰਟਰੋਲ ਬੋਰਡ ਦੀ ਮੀਟਿੰਗ ਵਿੱਚ 282 ਕਰੋੜ ਰੁਪਏ ਦੀ ਲਾਗਤ ਦੀ 209 ਸ਼ਾਰਟ ਟਰਮ ਪਰਿਯੋਜਨਾਵਾਂ ਨੂੰ ਮੰਜੂਰੀ ਦਿੱਤੀ ਗਈ ਸੀ। ਇੰਨ੍ਹਾ ਵਿੱਚੋਂ 103 ਪਰਿਯੋਜਨਾਵਾਂ ‘ਤੇ ਕੰਮ ਚੱਲ ਰਿਹਾ ਹੈ ਅਤੇ ਬਾਕੀ ਪਰਿਯੋਜਨਾਵਾਂ ਅਨੁਮੋਦਨ ਦੇ ਵੱਖ-ਵੱਖ ਪੜਾਆਂ ਵਿੱਚ ਹੈ। ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ 30 ਜੂਨ ਤੱਕ ਸਾਰੇ ਡ੍ਰੇਨਾਂ ਦੀ ਸਫਾਈ ਦਾ ਕੰਮ ਪੂਰਾ ਕਰ ਲਿਆ ਜਾਵੇਗਾ।