ਵਾਸ਼ਿੰਗਟਨ: ਜਦੋਂ ਤੋਂ ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ, ਉਦੋਂ ਤੋਂ ਦਿਨ ਬ ਦਿਨ ਸੁਰੱਖਿਆ ਦੇ ਨਿਯਮ ਸਖਤ ਕੀਤੇ ਜਾ ਰਹੇ ਹਨ। ਇਸ ਸਾਲ ਯੂਨਾਈਟੇਡ ਸਟੇਟਸ ਸਿਟੀਜ਼ਨਸ਼ੀਪ ਐਂਡ ਇਮੀਗ੍ਰੇਸ਼ਨ ਸਰਵਿਸੇਸ ( USCIS ) ਨੇ H – 1B ਵੀਜ਼ਾ ਅਤੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਬਦਲਾਵ ਕੀਤਾ ਹੈ ਅਤੇ ਹੁਣ ਇਸ ਦੇ ਲਈ ਆਨਲਾਈਨ ਰਜਿਸਟਰੇਸ਼ਨ ਕਰਨੀ ਹੋਵੇਗੀ।
ਨਵੇਂ ਨਿਯਮਾਂ ਦੇ ਮੁਤਾਬਕ, ਐਮਪਲਾਇਰ ਨੂੰ ਹੁਣ H – 1B ਵੀਜਾ ਲਈ ਆਨਲਾਈਨ ਰਜਿਸਟਰੇਸ਼ਨ ਕਰਨੀ ਹੋਵੇਗੀ। ਇਸ ਵਿੱਚ ਵੀਜ਼ਾ ਪਾਉਣ ਵਾਲਿਆਂ ਦੇ ਵਾਰੇ ਅਤੇ ਕੰਪਨੀ ਵਾਰੇ ਵਿੱਚ ਬੇਸਿਕ ਜਾਣਕਾਰੀ ਦੇਣੀ ਹੋਵੇਗੀ। ਹਰ ਰਜਿਸਟਰੇਸ਼ਨ ਦੇ ਬਦਲੇ ਉਸਨੂੰ 10 ਡਾਲਰ ਦੇਣੇ ਹੋਣਗੇ ਜੋ ਨਾਨ – ਰਿਫੰਡੇਬਲ ਹੁੰਦੇ ਹਨ। ਰਜਿਸਟਰੇਸ਼ਨ ਪ੍ਰਕਿਰਿਆ ਦੀ ਸ਼ੁਰੂਆਤ 1 ਮਾਰਚ 2020 ਨੂੰ ਹੋਵੇਗੀ ਅਤੇ ਇਹ 20 ਮਾਰਚ 2020 ਨੂੰ ਬੰਦ ਹੋ ਜਾਵੇਗੀ।
31 ਮਾਰਚ ਤੱਕ ਰਜਿਸਟਰੇਸ਼ਨ ਕਰਵਾਉਣ ਵਾਲੀ ਕੰਪਨੀਆਂ ਨੂੰ ਸਿਲੇਕਸ਼ਨ ਨੂੰ ਲੈ ਕੇ ਜਾਣਕਾਰੀ ਸ਼ੇਅਰ ਕੀਤੀ ਜਾਵੇਗੀ। ਐਮਪਲਾਇਰ ਦੇ ਜਿੰਨੇ ਰਜਿਸਟਰੇਸ਼ਨ ਚੁਣੇ ਜਾਣਗੇ ਉਨ੍ਹਾਂ ਲਈ ਅੱਗੇ ਦੀ ਪ੍ਰਕਿਰਿਆ ਪੂਰੀ ਕਰਨ ਲਈ 90 ਦਿਨਾਂ ਦਾ ਸਮਾਂ ਹੋਵੇਗਾ। ਇਸ ਦੌਰਾਨ ਵੀਜ਼ਾ ਪਾਉਣ ਵਾਲਿਆਂ ਨੂੰ ਆਪਣੇ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਨੀ ਹੋਵੇਗੀ।
ਜ਼ਿਕਰਯੋਗ ਹੈ ਕਿ ਅਮਰੀਕਾ ਹਰ ਸਾਲ 85000 H – 1B ਵੀਜ਼ਾ ਜਾਰੀ ਕਰਦਾ ਹੈ। ਇਸ ਵਿੱਚ 20 ਹਜ਼ਾਰ ਵੀਜ਼ਾ ਉਨ੍ਹਾਂ ਲਈ ਸੁਰੱਖਿਅਤ ਹੁੰਦੇ ਹਨ ਜਿਨ੍ਹਾਂ ਨੇ ਮਾਸਟਰ ਜਾਂ ਉਸਤੋਂ ਜ਼ਿਆਦਾ ਡਿਗਰੀ ਹਾਸਲ ਕੀਤੀ ਹੈ। ਪਹਿਲਾਂ ਦੀ ਪ੍ਰਕਿਰਿਆ ਦੇ ਤਹਿਤ ਅਪ੍ਰੈਲ ਦੇ ਪਹਿਲੇ ਪੰਜ ਬਿਜਨਸ ਡੇ ਵਿੱਚ ਐਮਪਲਾਇਰ ਦੇ ਵੱਲੋਂ ਵੀਜ਼ਾ ਪਾਉਣ ਵਾਲੀਆਂ ਦੀ ਪੂਰੀ ਜਾਣਕਾਰੀ ਦੇ ਨਾਲ ਉਹ ਰਜਿਸਟਰੇਸ਼ਨ ਕਰਦਾ ਸੀ।