ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 26 ਦੇ ਟਰਾਂਸਪੋਰਟ ਚੌਕ ‘ਚ ਏਅਰ ਪੁਰੀਫਾਇਰ ਟਾਵਰ ਲਗਾਇਆ ਜਾ ਰਿਹਾ ਹੈ। ਇਸ ਚੌਕ ਦੀ ਸ਼ਹਿਰ ਦੇ ਸਾਰੇ ਚੌਕਾਂ ਤੋਂ ਵੱਧ ਹਵਾ ਪ੍ਰਦੂਸ਼ਤ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਟਾਵਰ ਦੇ ਲੱਗਣ ਨਾਲ ਇਸ ਦੇ ਆਸ ਪਾਸ ਦੀ ਹਵਾ ਸਾਫ ਸੁਥਰੀ ਹੋ ਜਾਵੇਗੀ ਅਤੇ ਲਗਪਗ 500 ਮੀਟਰ ਦੇ ਘੇਰੇ ਵਿੱਚ ਤਾਪਮਾਨ ਵੀ 5 ਤੋਂ 6 ਡਿਗਰੀ ਘੱਟ ਹੋ ਜਾਵੇਗਾ।
ਚੰਡੀਗੜ੍ਹ ਵਿਚ ਪ੍ਰਦੂਸ਼ਣ ਅਤੇ ਵਣ ਵਿਭਾਗ ਦੇ ਡਾਇਰੈਕਟਰ ਦੇਵੇਂਦਰ ਦਲਾਈ (ਆਈ ਏ ਐਸ) ਦੀ ਹਾਜ਼ਰੀ ਵਿੱਚ ਪਿਛਲੇ ਦਿਨੀਂ ਇਥੇ ਭੂਮੀ ਪੂਜਣ ਹੋਇਆ।
ਪਾਇਓਸ ਏਅਰ ਪ੍ਰਾਈਵੇਟ ਲਿਮਟਿਡ (Pious Air Pvt. Ltd) ਕੰਪਨੀ ਦੇ ਅਧਿਕਾਰੀਆਂ ਮਨੋਜ ਜੇਨਾ ਅਤੇ ਨਿਤਿਨ ਆਹਲੂਵਾਲੀਆ ਦਾ ਕਹਿਣਾ ਹੈ ਕਿ
ਇਸ ਏਅਰ ਪੁਰੀਫਾਇਰ ਟਾਵਰ ਦੀ ਉਚਾਈ ਲਗਪਗ 24 ਮੀਟਰ ਹੋਵੇਗੀ ਜੋ ਆਸਪਾਸ ਦੇ 500 ਮੀਟਰ ਦੇ ਵਾਤਾਵਰਨ ਦੇ ਘੇਰੇ ਤੋਂ ਪ੍ਰਦੂਸ਼ਤ ਹਵਾ ਨੂੰ ਇਕੱਠੀ ਕਰਕੇ ਸਾਫ ਹਵਾ ਬਾਹਰ ਵਾਯੂਮੰਡਲ ਵਿਚ ਛੱਡੇਗਾ। ਇਸ ਉਪਰ ਬਾਕਾਇਦਾ ਡਿਸਪਲੇ ਵੀ ਹੋਵੇਗਾ ਕਿ ਟਾਵਰ ਜੋ ਹਵਾ ਅੰਦਰ ਖਿੱਚ ਰਿਹਾ ਹੈ ਉਸ ਨਾਲ ਪ੍ਰਦੂਸ਼ਣ ਦੀ ਕਿੰਨੀ ਮਾਤਰਾ ਹੈ ਅਤੇ ਹਵਾ ਜੋ ਬਾਹਰ ਆ ਰਹੀ ਹੈ ਉਹ ਕਿੰਨੀ ਸ਼ੁੱਧ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਤੋਂ ਇਕ ਟਾਵਰ ਪਾਇਲਟ ਪ੍ਰੋਜੇਕਟ ਵਜੋਂ ਫਰੀ ਲਗਾਉਣ ਦਾ ਇਕਰਾਰ ਕੀਤਾ ਗਿਆ ਹੈ ਜਿਸ ਨੂੰ ਅਧਿਕਾਰੀਆਂ ਨੇ ਸਵੀਕਾਰ ਕਰ ਲਿਆ ਹੈ। ਇਸ ਦੇ ਰੱਖ ਰਖਾਵ ਦਾ ਜਿੰਮਾ ਵੀ ਕੰਪਨੀ ਦਾ ਹੀ ਹੋਵੇਗਾ। ਬਿਜਲੀ ਦਾ ਛੋਟਾ ਜਿਹਾ ਖਰਚ ਪ੍ਰਸ਼ਾਸ਼ਨ ਦਾ ਹੋਵੇਗਾ। ਇਹ ਪ੍ਰੋਜੇਕਟ ਮਈ ਮਹੀਨੇ ਵਿੱਚ ਨੇਪਰੇ ਚੜ੍ਹ ਜਾਵੇਗਾ। ਜੇਨਾ ਨੇ ਅੱਗੇ ਦੱਸਿਆ ਕਿ ਇਸ ਪ੍ਰੋਜੇਕਟ ਦੀ ਸਾਰੀ ਲਾਗਤ ਕੰਪਨੀ ਖਰਚੇਗੀ। ਚੰਡੀਗੜ੍ਹ ਪ੍ਰਸ਼ਾਸ਼ਨ ਕੇਵਲ 60 ਵਰਗ ਮੀਟਰ ਜਗਾਹ ਅਤੇ ਬਿਜਲੀ ਮੁਹਈਆ ਕਰਵਾਏਗਾ। ਇਸ ਦੇ ਲਗਨ ਨਾਲ ਸ਼ਹਿਰ ਦੀ ਗੰਦੀ ਹੋ ਰਹੀ ਹਵਾ ਸਾਫ ਹੋਣ ਵਧੀਆ ਨਤੀਜੇ ਆਉਣ ਦੀ ਆਸ ਹੈ।
ਚੰਡੀਗੜ੍ਹ ਦੇ ਟਰਾਂਸਪੋਰਟ ਚੌਕ ‘ਚ ਲੱਗੇਗਾ ਹਵਾ ਸਾਫ ਕਰਨ ਵਾਲਾ ਟਾਵਰ
Leave a Comment
Leave a Comment