‘ਪੈਂਟਾਂ ਗਿੱਲੀਆਂ ਹੋਣ’ ਵਾਲੇ ਬਿਆਨ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਦੇ ਡੀਐੱਸਪੀ ਨੇ ਸਿੱਧੂ ਨੂੰ ਦਿੱਤਾ ਠੋਕਵਾਂ ਜਵਾਬ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਵਿਵਾਦਤ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਦੇ ਇਕ ਡੀਐੱਸਪੀ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਸਿੱਧੂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਦੱਸਣਯੋਗ ਹੈ ਕਿ ਨਵਜੋਤ ਸਿੱਧੂ ਨੇ ਦੋ ਦਿਨ ਪਹਿਲਾਂ ਇੱਕ ਰੈਲੀ ਦੌਰਾਨ ਕਿਹ ਦਿੱਤਾ ਸੀ ਕਿ, ‘ਜੇਕਰ ਚੀਮਾ ਇੱਕ ਦਬਕਾ ਮਾਰ ਦੇਵੇ ਤਾਂ ਪੁਲਿਸ ਅਧਿਕਾਰੀਆਂ ਦੀਆਂ ਪੈਂਟਾਂ ਗਿੱਲੀਆਂ ਹੋ ਜਾਣ।’

ਸਿੱਧੂ ਦੇ ਇਸ ਬਿਆਨ ਦਾ ਮੋੜਵਾਂ ਜਵਾਬ ਦਿੰਦਿਆਂ ਚੰਡੀਗੜ੍ਹ ਪੁਲਿਸ ਦੇ ਡੀਐੱਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਕਿਹਾ, ‘ਸਿਆਸਤ ਦੇ ਰੰਗਾਂ ਵਿਚ ਐਨਾ ਨਾ ਡੁੱਬੋ ਕਿ ਸ਼ੂਰਬੀਰਾਂ ਦੀ ਸ਼ਹਾਦਤ ਯਾਦ ਨਾ ਆਵੇ, ਜ਼ੁਬਾਨ ਦਾ ਵਾਅਦਾ ਯਾਦ ਰੱਖੋ, ਜ਼ੁਬਾਨ ਦੇ ਬੋਲ ਯਾਦ ਰੱਖੋ।’’ ਉਨ੍ਹਾਂ ਕਿਹਾ ਸਿੱਧੂ ਨੇ ਇੱਕ ਜਨਤਕ ਮੀਟਿੰਗ ਵਿੱਚ ਪੁਲਿਸ ਵਾਲਿਆਂ ਦੀਆਂ ਪੈਂਟਾਂ ਗਿੱਲੀਆਂ ਹੋ ਜਾਣ’ ਵਾਲੀ ਗੱਲ ਕਹਿ ਕੇ ਪੁਲਿਸ ਦਾ ਮਜ਼ਾਕ ਉਡਾਇਆ ਹੈ ਅਤੇ ਫੋਰਸਾਂ ਦਾ ਮਨੋਬਲ ਡੇਗਿਆ ਹੈ।’

ਡੀਐੱਸਪੀ ਨੇ ਕਿਹਾ, ‘‘ਸਿਆਸਤਦਾਨਾਂ ਨੂੰ ਸੁਰੱਖਿਆ ਬਲਾਂ ਦੀਆਂ ਕੁਰਬਾਨੀਆਂ ਨੂੰ ਨਹੀਂ ਭੁੱਲਣਾ ਚਾਹੀਦਾ। ਉਹ ਸਿਰਫ ਆਪਣਾ ਫ਼ਰਜ਼ ਨਿਭਾਅ ਰਹੇ ਹਨ ਅਤੇ ਸਿਆਸਤਦਾਨਾਂ ਨੂੰ ਅਜਿਹੇ ਬਿਆਨ ਦੇ ਕੇ ਉਨ੍ਹਾਂ ਦਾ ਮਨੋਬਲ ਨਹੀਂ ਡੇਗਣਾ ਚਾਹੀਦਾ। ਸੁਰੱਖਿਆ ਬਲਾਂ ਦਾ ਆਪਣਾ ਮਾਣ ਹੈ। ਸਿੱਧੂ ਨੇ ਅਜਿਹੇ ਸ਼ਰਮਨਾਕ ਬਿਆਨ ਦੇ ਕੇ ਪੂਰੀ ਪੰਜਾਬ ਪੁਲਿਸ ਨੂੰ ਬਦਨਾਮ ਕੀਤਾ ਹੈ।’

ਡੀਐੱਸਪੀ ਨੇ ਸਿੱਧੂ ਨੂੰ ਸੁਰੱਖਿਆ ਛੱਡਣ ਦੀ ਚੁਣੌਤੀ ਦਿੰਦੇ ਕਿਹਾ, ‘ਪੁਲਿਸ ਤੋਂ ਬਗੈਰ ਤਾਂ ਕੋਈ ਰਿਕਸ਼ਾ ਚਾਲਕ ਵੀ ਸਿਆਸਤਦਾਨਾਂ ਦੀ ਗੱਲ ਨਹੀਂ ਸੁਣੇਗਾ। ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਸੀਨੀਅਰ ਆਗੂ ਅਜਿਹੇ ਸ਼ਬਦ ਕਹਿ ਕੇ ਫੋਰਸ ਦਾ ਅਪਮਾਨ ਕਰਦੇ ਹਨ। ਇਹੀ ਫੋਰਸ ਉਸ ਦੇ ਪਰਿਵਾਰ ਸਮੇਤ ਉਸ ਦੀ ਰੱਖਿਆ ਕਰਦੀ ਹੈ।’

Share This Article
Leave a Comment