ਲੋਕਾਂ ਦੇ ਰੋਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਕਰੇਗਾ ਕੋਰੋਨਾ ਟੈਸਟਿੰਗ ਸੈਂਟਰਾਂ ਨੂੰ ਸ਼ਿਫਟ

TeamGlobalPunjab
1 Min Read

ਚੰਡੀਗੜ੍ਹ : ਇੱਥੇ ਪ੍ਰਸ਼ਾਸਨ ਵੱਲੋਂ ਕੋਰੋਨਾ ਟੈਸਟਿੰਗ ਸੈਂਟਰਾਂ ਨੂੰ ਸ਼ਿਫਟ ਕਰਨ ਦਾ ਐਲਾਨ ਕੀਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸੈਕਟਰ 11 ‘ਚ ਬਣਾਏ ਗਏ ਕੋਰੋਨਾ ਟੈਸਟਿੰਗ ਸੈਂਟਰ ਨੂੰ ਵੀਰਵਾਰ ਤੱਕ ਸ਼ਿਫਟ ਕਰਨ ਦਾ ਐਲਾਨ ਕੀਤਾ ਹੈ। ਸੈਕਟਰ 11 ਮਾਰਕੀਟ ਦੇ ਦੁਕਾਨਦਾਰ ਅਤੇ ਕੌਂਸਲਰ ਦੇ ਵਿਰੋਧ ਤੋਂ ਬਾਅਦ ਸ਼ਿਫਟ ਕਰਨ ਦਾ ਫੈਸਲਾ ਲਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਦੇ ਐਡਵਾਈਜ਼ਰ ਮਨੋਜ ਨੇ ਪਰੀਦਾ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਇਨ੍ਹਾਂ ਸੈਂਟਰਾਂ ਨੂੰ 6 ਵੱਖ-ਵੱਖ ਥਾਵਾਂ ‘ਤੇ ਸ਼ਿਫਟ ਕੀਤਾ ਜਾਵੇਗਾ। ਹੁਣ ਇਹ ਸੈਂਟਰ-ਪਰੇਡ ਗਰਾਊਂਡ ਸੈਕਟਰ 17, ਐਗਜ਼ੀਬੀਸ਼ਨ ਗਰਾਊਂਡ ਸੈਕਟਰ 34, ਗਵਰਨਮੈਂਟ ਮਿਊਜ਼ੀਅਮ ਸੈਕਟਰ 10 ਦੇ ਨੇੜੇ ਚੌੜੀ ਸੜਕ ਆਈਟੀ ਪਾਰਕ, ਸੈਕਟਰ 42 ਲੇਕ ਅਤੇ ਮਨੀਮਾਜਰਾ ‘ਚ ਹੋਣਗੇ।

ਦੱਸ ਦਈਏ ਕਿ ਟਰਾਈਸਿਟੀ ਵਿੱਚ ਕੋਰੋਨਾ ਦੇ 671 ਨਵੇਂ ਕੇਸ ਆਏ, ਉੱਥੇ ਹੀ 14 ਮਰੀਜ਼ਾਂ ਦੀ ਮੌਤ ਹੋਈ। ਚੰਡੀਗੜ੍ਹ ਵਿੱਚ 261 ਮਰੀਜ਼ ਮਿਲੇ, ਦੋ ਲੋਕਾਂ ਦੀ ਮੌਤ ਹੋਈ। ਪੰਚਕੂਲਾ ਵਿੱਚ 195 ਕੇਸ ਆਏ ਚਾਰ ਲੋਕਾਂ ਦੀ ਜਾਨ ਗਈ।

Share This Article
Leave a Comment