ਚੰਡੀਗੜ੍ਹ: ਚੰਡੀਗੜ੍ਹ ਵਿੱਚ ਕੋਰੋਨਾ ਦਬਲਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਾਨਲੇਵਾ ਵਾਇਰਸ ਲਗਾਤਾਰ ਲੋਕਾਂ ਨੂੰ ਆਪਣੀ ਗ੍ਰਿਫ਼ਤ ਗ੍ਰਿਫ਼ਤ ‘ਚ ਲੈਂਦਾ ਜਾ ਰਿਹਾ ਹੈ। ਅੱਜ ਯਾਨੀ ਮੰਗਲਵਾਰ ਸਵੇਰੇ ਸੈਕਟਰ 30 ‘ਚੋਂ 5 ਕੋਰੋਨਾ ਦੇ ਮਰੀਜ਼ ਮਿਲੇ ਹਨ।
ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਮਰੀਜ਼ਾਂ ਵਿਚ 4 ਔਰਤਾਂ ਤੇ ਇਕ ਪੁਰਸ਼ ਹੈ। ਜਿਨ੍ਹਾਂ ਦੀ ਉਮਰ 53,27,35 ਸਾਲਾ ਔਰਤਾਂ ਅਤੇ 62 ਸਾਲਾ ਵਿਅਕਤੀ ਸ਼ਾਮਲ ਹੈ।
ਦੱਸ ਦਈਏ ਇਸ ਤੋਂ ਪਹਿਲਾਂ ਸੋਮਵਾਰ ਨੂੰ 9 ਤੇ ਐਤਵਾਰ ਨੂੰ 6 ਮਰੀਜ਼ ਮਿਲਣ ਨਾਲ ਸ਼ਹਿਰ ਵਿਚ ਖਤਰਾ ਵਧਦਾ ਨਜ਼ਰ ਆ ਰਿਹਾ ਹੈ। ਨਵੇਂ ਮਾਮਲੇ ਆਉਣ ਨਾਲ ਹੁਣ ਚੰਡੀਗੜ੍ਹ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਕੇ 50 ਹੋ ਗਈ ਹੈ।