ਚੰਡੀਗੜ੍ਹ ‘ਚ ਫਿਰ ਲਗਾਤਾਰ ਸਾਹਮਣੇ ਆਉਣ ਲੱਗੇ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ, ਮਰੀਜ਼ਾਂ ਦੀ ਗਿਣਤੀ ਹੋਈ 39

TeamGlobalPunjab
1 Min Read

ਚੰਡੀਗੜ੍ਹ: ਚੰਡੀਗੜ੍ਹ ‘ਚ ਸੋਮਵਾਰ ਸਵੇਰੇ ਤਿੰਨ ਹੋਰ ਲੋਕਾਂ ਨੂੰ ਕੋਰੋਨਾ ਸੰਕਰਮਣ ਹੋ ਗਿਆ ਹੈ। ਹੁਣ ਸ਼ਹਿਰ ਵਿੱਚ ਕੁੱਲ 39 ਕੇਸ ਹੋ ਗਏ ਹਨ। ਨਵੇਂ ਮਾਮਲਿਆਂ ਵਿੱਚ ਸੈਕਟਰ 21 ਵਾਸੀ 24 ਸਾਲਾ ਡਾਕਟਰ, ਸੈਕਟਰ 49 ਸੀ ਵਾਸੀ 30 ਸਾਲਾ ਮਹਿਲਾ ਅਤੇ ਬਾਪੂਧਾਮ ਫੇਸ 1 ਵਾਸੀ 55 ਸਾਲ ਦਾ ਵਿਅਕਤੀ ਦੱਸਿਆ ਜਾ ਰਿਹਾ ਹੈ। ਇਸ ਵਿੱਚ ਦੋ ਜੀਐਮਸੀਐਚ – 32 ਦੇ ਡਾਕਟਰ ਅਤੇ ਇੱਕ ਵਾਰਡ ਅਟੈਂਡੈਂਟ ਦੱਸਿਆ ਜਾ ਰਿਹਾ ਹੈ।

ਉੱਥੇ ਹੀ ਬੀਤੇ ਦਿੰਜ ਵੀ 6 ਕੋਰੋਨਾ ਪਾਜ਼ਿਟਿਵ ਮਰੀਜ਼ ਮਿਲਣ ਨਾਲ ਸਿਹਤ ਵਿਭਾਗ ਦੇ ਨਾਲ ਹੀ ਪ੍ਰਸ਼ਾਸਨ ਦੇ ਅਧਿਕਾਰੀਆਂ ਵਿੱਚ ਪਰੇਸ਼ਾਨੀ ਦਾ ਮਾਹੌਲ ਪੈਦਾ ਹੋ ਗਿਆ। ਇਨ੍ਹਾਂ ਮਰੀਜ਼ਾਂ ਵਿੱਚ ਬਾਪੂਧਾਮ ਕਲੋਨੀ ਦੇ ਪਾਜ਼ਿਟਿਵ ਮਰੀਜ਼ ਦੀ ਛੇ ਮਹੀਨਾ ਦੀ ਬੱਚੀ ਸਣੇ ਪਰਵਾਰ ਦੇ ਚਾਰ ਹੋਰ ਮੈਂਬਰ ਪਾਜ਼ਿਟਿਵ ਮਿਲੇ।

ਉਥੇ ਹੀ ਪੀਜੀਆਈ ਅਤੇ ਜੀਐਮਸੀਐਚ – 32 ਦਾ ਇੱਕ – ਇੱਕ ਨਰਸਿੰਗ ਸਟਾਫ ਵੀ ਕੋਰੋਨਾ ਦੀ ਚਪੇਟ ਵਿੱਚ ਆ ਗਿਆ। ਅਜਿਹੇ ਵਿੱਚ ਸਿਰਫ਼ ਤਿੰਨ ਦਿਨ ਵਿੱਚ ਸ਼ਹਿਰ ਵਿੱਚ ਕੋਰੋਨਾ ਦੇ 9 ਪਾਜ਼ਿਟਿਵ ਮਰੀਜ਼ ਮਿਲਣ ਨਾਲ ਚਿੰਤਾ ਵਧਣ ਲੱਗੀ ਹੈ।

Share This Article
Leave a Comment