ਚੰਡੀਗੜ੍ਹ: ਬਾਪੂਧਾਮ ਕਲੋਨੀ ਵਿੱਚ ਸ਼ੁੱਕਰਵਾਰ ਨੂੰ ਦੋ ਬੱਚੇ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਇਨ੍ਹਾਂ ‘ਚ 10 ਸਾਲਾ ਬੱਚਾ ਤੇ ਤਿੰਨ ਸਾਲ ਦੀ ਬੱਚੀ ਸੰਕਰਮਿਤ ਪਾਏ ਗਏ ਹਨ। ਉਨ੍ਹਾਂ ਨੂੰ ਜੀਐਮਐਸਐਚ 16 ਹਸਪਤਾਲ ਵਿੱਚ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਗਿਆ ਹੈ। ਸ਼ਹਿਰ ਵਿੱਚ ਹੁਣ ਤੱਕ 304 ਲੋਕ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ, ਸ਼ਹਿਰ ਵਿੱਚ ਇਸ ਸਮੇਂ 77 ਐਕਟਿਵ ਕੋਰੋਨਾ ਦੇ ਮਰੀਜ਼ ਹਨ।
ਇਸ ਤੋਂ ਪਹਿਲਾਂ ਵੀਰਵਾਰ ਨੂੰ 80 ਸਾਲ ਦੀ ਇੱਕ ਮਹਿਲਾ ਕੋਰੋਨਾ ਪਾਜ਼ਿਟਿਵ ਪਾਈ ਗਈ ਸੀ। ਇਹ ਮਹਿਲਾ ਵੀ ਬਾਪੂਧਾਮ ਕਲੋਨੀ ਦੀ ਰਹਿਣ ਵਾਲੀ ਸੀ। ਜਿਸਨੂੰ ਇਲਾਜ ਲਈ ਸੈਕਟਰ 16 ਹਾਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉੱਧਰ , ਸੈਕਟਰ – 30 ਵਿੱਚ ਰਹਿਣ ਵਾਲੀ 80 ਸਾਲਾ ਦੀ ਮ੍ਰਿਤ ਮਹਿਲਾ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ । ਉਸਦੇ ਸੰਪਰਕਾਂ ਵਿੱਚੋਂ ਦੋ ਪਰਿਵਾਰਿਕ ਮੈਬਰਾਂ ਅਤੇ ਇੱਕ ਗੁਆਂਢੀ ਦੇ ਪਿਛਲੇ ਦਿਨੀਂ ਸੈਂਪਲ ਲਈ ਗਏ ਸਨ , ਜੋ ਨੈਗੇਟਿਵ ਆਏ।