ਚੰਡੀਗੜ੍ਹ: ਅਯੁੱਧਿਆ ਰਾਮ ਮੰਦਰ ਭੂਮੀ ਪੂਜਨ ਦੀ ਖੁਸ਼ੀ ਪੂਰੇ ਦੇਸ਼ ਵਿੱਚ ਮਨਾਈ ਜਾ ਰਹੀ ਹੈ। ਇਹੀ ਖੁਸ਼ੀ ਟ੍ਰਾਈਸਿਟੀ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਮੰਗਲਵਾਰ ਨੂੰ ਜਿੱਥੇ ਮੰਦਿਰਾਂ ਅਤੇ ਬਜ਼ਾਰਾਂ ਵਿੱਚ ਲਾਈਟਿੰਗ ਕੀਤੀ ਗਈ। ਉੱਥੇ ਹੀ ਬੁੱਧਵਾਰ ਨੂੰ ਮੰਦਰਾਂ ਵਿੱਚ ਹਵਨ ਤੇ ਪੂਜਾ ਕੀਤੀ ਜਾ ਰਹੀ ਹੈ। ਸੈਕਟਰ-33 ਸਥਿਤ ਭਾਜਪਾ ਦਫ਼ਤਰ ਵਿੱਚ 11 ਬ੍ਰਹਮਣਾਂ ਨੇ ਹਵਨ ਕੀਤਾ। ਹਰਿਆਣਾ ਦੇ ਵਿਧਾਇਕ ਗਿਆਨਚੰਦ ਗੁਪਤਾ ਅਤੇ ਮੇਅਰ ਰਾਜਬਾਲਾ ਮਲਿਕ ਵੀ ਪਹੁੰਚੇ। ਇਸ ਹਵਨ ‘ਚ ਸਾਰੇ ਧਰਮ ਦੇ ਗੁਰੂਆਂ ਤੋਂ ਇਲਾਵਾ ਹਰ ਵਰਗ ਦੇ ਲੋਕਾਂ ਨੂੰ ਆਹੁਤੀ ਦੇਣ ਲਈ ਬੁਲਾਇਆ ਗਿਆ ਪਰ ਸਿਰਫ਼ ਦੋ ਮਿੰਟ ਤਕ ਆਹੂਤੀ ਦੇਣ ਲਈ ਰੁੱਕਣ ਦਿੱਤਾ ਗਿਆ।
ਹਵਨ ਪੂਰਾ ਹੋਣ ਤੋਂ ਬਾਅਦ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਚਾਵਲ ਦਾਲ, ਕੜੀ ਅਤੇ ਹਲਵਾ ਪ੍ਰਸਾਦ ਵੰਡਿਆ ਗਿਆ। ਹਵਨ ਪਾਉਣ ਆਉਣ ਵਾਲੇ ਲੋਕਾਂ ਤੋਂ ਇਲਾਵਾ ਰਾਹਗੀਰਾਂ ਨੂੰ ਵੀ ਇਹ ਲੰਗਰ ਦਿੱਤਾ ਗਿਆ। ਇਸ ਤੋਂ ਇਲਾਵਾ ਭਾਜਪਾ ਨੇ ਬੁੱਧਵਾਰ ਨੂੰ ਮੰਦਰ ਦੇ ਨਿਰਮਾਣ ਕੰਮ ਸ਼ੁਰੂ ਕਰਨ ਹੋਣ ‘ਤੇ 28 ਕੁਇੰਟਲ ਦੇਸੀ ਘਿਓ ਦੇ ਲੱਡੂ ਤਿਆਰ ਕਰਵਾਏ ਹਨ। ਇਨ੍ਹਾਂ ਲੱਡੂਆਂ ਨੂੰ ਵੰਡਣ ਲਈ ਚੰਡੀਗੜ੍ਹ ਭਾਜਪਾ ਦੇ ਆਗੂਆਂ ਨੇ ਆਪਣੇ ਵਰਕਰਾਂ ਨਾਲ ਵੀਡੀਓ ਕਾਨਫਰੰਸਿੰਗ ਕੀਤੀ। ਜਿਸ ‘ਚ ਲੱਡੂਆਂ ਨੂੰ ਵੰਡਣ ਲਈ ਰਣਨੀਤੀ ਬਣਾਈ ਗਈ ਸੀ।