ਨਵੀਂ ਦਿੱਲੀ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੇਸ਼ ਵਾਸੀਆਂ ਤੋਂ ਸਹਿਯੋਗ ਮੰਗਿਆ ਹੈ। ਅਨੁਰਾਗ ਠਾਕੁਰ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ,‘‘ਦੇਸ਼ ਨੂੰ ਪਾਲਸਟਿਕ ਕੂੜੇ ਤੋਂ ਆਜ਼ਾਦੀ ਦਿਵਾਉਣ ਲਈ ਇਕਜੁਟ ਹੋਵੋ ਅਤੇ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਨਾਲ ਜੁੜੋ।’’
ਕੇਂਦਰੀ ਸੂਚਨਾ ਅਤੇ ਪ੍ਰਸਾਰਨ ਅਤੇ ਖੇਡ ਮੰਤਰੀ ਨੇ ਲਿਖਿਆ ਕਿ, ‘ਸਵੱਛਤਾ ਸਰਵਉੱਚ ਹੈ।’
‘#AzadiKaAmritMahotsav ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ’ਚ ਆਪਸੀ ਸਹਿਯੋਗ ਨਾਲ ਦੇਸ਼ ਨੂੰ ਪਲਾਸਟਿਕ ਕੂੜੇ ਤੋਂ ਆਜ਼ਾਦੀ ਦਿਵਾਉਣ ਲਈ ਸੰਕਲਪ ਨਾਲ ‘ਸਿੱਧੀ ਮੂਲ ਮੰਤਰ’ ਵਲੋਂ 1 ਤੋਂ 31 ਅਕਤੂਬਰ ਤੱਕ ਚੱਲਣ ਵਾਲੇ ਕਲੀਨ ਇੰਡੀਆ #CleanIndia ਨਾਲ ਜੁੜੋ।’
स्वच्छता सर्वोच्च है।#AzadiKaAmritMahotsav में आपसी सहयोग से देश को प्लास्टिक कूड़े से आजादी दिलाने के लिए संकल्प से सिद्धि मूल मंत्र द्वारा 1 से 31 अक्टूबर तक चलने वाले #CleanIndia कार्यक्रम से जुड़ें।
रजिस्टर करें :👇🏻https://t.co/FkYaHYRfC5
| @IndiaSports @Nyksindia | pic.twitter.com/uc4b60pIDs
— Anurag Thakur (@ianuragthakur) September 26, 2021
ਅਨੁਰਾਗ ਨੇ ਆਪਣੇ ਟਵੀਟ ਨਾਲ ਇਕ ਲਿੰਕ ਵੀ ਸ਼ੇਅਰ ਕੀਤਾ ਹੈ, ਜਿਸ ’ਤੇ ਕਲਿੱਕ ਕਰ ਕੇ ਤੁਸੀਂ ਖ਼ੁਦ ਨੂੰ ਰਜਿਸਟਰਡ ਕਰ ਸਕਦੇ ਹੋ।
ਦੱਸਣਯੋਗ ਹੈ ਕਿ ਦੇਸ਼ ਨੂੰ ਪਾਲਸਟਿਕ ਮੁਕਤ ਕਰਨ ਅਤੇ ਵਾਤਾਵਰਣ ਨੂੰ ਬਚਾਉਣ ਲਈ ਵਾਤਾਵਰਣ ਮੰਤਰਾਲਾ ਨੇ 2022 ਤੋਂ ਸਿੰਗਲ ਯੂਜ਼ ਪਲਾਸਟਿਕ ਨੂੰ ਬੈਨ ਕਰਨ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਬੈਨ ਹੋਣ ਜਾ ਰਹੀਆਂ ਹਨ।