ਨਵੀਂ ਦਿੱਲੀ: ਕੇਂਦਰ ਨੇ ਅੱਜ ਤੋਂ ਪੰਜਾਬ ਅਤੇ ਹਰਿਆਣਾ ਵਿੱਚ ਐਮਐਸਪੀ ‘ਤੇ ਝੋਨੇ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਦੋਵੇਂ ਸੂਬਿਆਂ ਵਿੱਚ ਝੋਨੇ ਦੀ ਜਲਦੀ ਆਮਦ ਸ਼ੁਰੂ ਹੋ ਗਈ ਹੈ, ਨਹੀਂ ਤਾਂ ਬਾਕੀ ਸਾਰੇ ਮੁੱਖ ਰਾਜਾਂ ਵਿੱਚ ਝੋਨੇ ਦੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਹੋਵੇਗੀ।
ਕੇਂਦਰੀ ਖਾਦ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ਹਾਲਾਂਕਿ ਹਰਿਆਣਾ ਅਤੇ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਜਲਦੀ ਆਮਦ ਹੋਣ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਇਨ੍ਹਾਂ ਦੋਵਾਂ ਰਾਜਾਂ ਵਿੱਚ ਝੋਨੇ ਲਈ ਖਰੀਦ ਅਭਿਆਨ ਸ਼ੁਰੂ ਕਰਨ ਨੂੰ ਤੁਰੰਤ ਮਨਜ਼ੂਰੀ ਦੇ ਦਿੱਤੀ ਹੈ ਜੋ ਕਿ ਤੁਰੰਤ 26 ਸਤੰਬਰ 2020 ਤੋਂ ਪ੍ਰਭਾਵੀ ਹੋਵੇਗਾ।
ਮੰਤਰਾਲੇ ਮੁਤਾਬਕ ਭਾਰਤੀ ਖਾਦ ਨਿਗਮ ਸਣੇ ਸੂਬਾ ਖਰੀਦ ਏਜੰਸੀਆਂ ਬਹੁਤ ਵਧੀਆ ਤਰੀਕੇ ਨਾਲ ਖਰੀਦ ਅਭਿਆਨ ਸ਼ੁਰੂ ਕਰਨ ਲਈ ਤਿਆਰ ਹਨ। ਕੇਂਦਰ ਨੇ ਚਾਲੂ ਸਾਲ ਲਈ ਆਮ ਕਿਸਮ ਦੇ ਝੋਨੇ ਲਈ 1868 ਰੁਪਏ ਪ੍ਰਤੀ ਕੁਇੰਟਲ ਅਤੇ ਏ ਗ੍ਰੇਡ ਕਿਸਮ ਲਈ 1,888 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਐਮਐਸਪੀ ਤੈਅ ਕੀਤੀ ਹੈ।