ਸਰਕਾਰ ਨੇ ਕੋਰੋਨਾ ਵੈਕਸੀਨ ਕੋਵੀਸ਼ੀਲਡ ਨੂੰ ਲੈ ਕੇ ਜਾਰੀ ਕੀਤੀ ਨਵੀਂ ਗਾਈਡਲਾਈਨ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ‘ਚ ਚੱਲ ਰਹੇ ਕੋਰੋਨਾ ਵੈਕਸੀਨ ਅਭਿਆਨ ਦੇ ਵਿਚਾਲੇ ਕੇਂਦਰ ਸਰਕਾਰ ਨੇ ਕੋਵੀਸ਼ੀਲਡ ਵੈਕਸੀਨ ਦੀ ਦੂਜੀ ਡੋਜ਼ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਕੋਵੀਸ਼ੀਲਡ ਵੈਕਸਿਨ ਦੀ ਦੂਜੀ ਡੋਜ਼ ਪਹਿਲੀ ਡੋਜ਼ ਤੋਂ ਘੱਟੋ-ਘੱਟ 6 ਤੋਂ 8 ਹਫ਼ਤੇ ਬਾਅਦ ਲਗਾਉਣ ਲਈ ਕਿਹਾ ਹੈ। ਇਹ ਫੈਸਲਾ ਸਿਰਫ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਬਣਾਈ ਜਾ ਰਹੀ ਵੈਕਸੀਨ ‘ਤੇ ਹੀ ਲਾਗੂ ਹੋਵੇਗਾ, ਜਦਕਿ ਕੋਵੈਕਸੀਨ ਦੀ ਦੂਜੀ ਡੋਜ਼ ਪਹਿਲਾਂ ਵਾਂਗ ਹੀ ਤੈਅ ਕੀਤੇ ਗਏ ਸਮੇਂ ਤੇ ਲਗਾਈ ਜਾਵੇਗੀ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਨੈਸ਼ਨਲ ਟੈਕਨਿਕਲ ਐਡਵਾਈਜ਼ਰੀ ਗਰੁੱਪ ਆਨ ਇਮੂਨਾਇਜੇਸ਼ਨ ਤੇ ਐਕਸਪਰਟ ਗਰੁੱਪ ਦੇ ਫ਼ੈਸਲੇ ਦੇ ਆਧਾਰ ‘ਤੇ ਇਹ ਕਦਮ ਚੁੱਕਿਆ ਗਿਆ ਹੈ।

ਟੀਕਾਕਰਨ ਅਭਿਆਨ ਲਈ ਦੇਸ਼ ‘ਚ ਦੋ ਵੈਕਸੀਨ ਨੂੰ ਮਨਜ਼ੂਰੀ ਮਿਲੀ ਹੈ। ਇਕ ਐੱਸਆਈਆਈ ਵੱਲੋਂ ਬਣਾਈ ਜਾ ਰਹੀ ਕੋਵੀਸ਼ੀਲਡ ਹੈ, ਜਦਕਿ ਦੂਸਰੀ ਵੈਕਸੀਨ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਹੈ। ਹਾਲੇ ਕੋਵੀਸ਼ੀਲਡ ਵੈਕਸੀਨ ਦੀ ਪਹਿਲੀ ਤੇ ਦੂਜੀ ਡੋਜ਼ ਦੇ ਵਿਚਾਲੇ ਅਠਾਈ ਦਿਨਾਂ ਦਾ ਗੈਪ ਹੈ।

ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਐੱਸਆਈਆਈ ਦੀ ਵੈਕਸੀਨ ਕੋਵੀਸ਼ੀਲਡ ਦੀ 10 ਕਰੋੜ ਡੋਜ਼ ਹੋਰ ਤਿਆਰ ਕਰਨ ਨੂੰ ਕਿਹਾ ਹੈ ਤਾਂ ਕਿ ਦੇਸ਼ ਵਿਚ ਕੋਰੋਨਾ ਟੀਕਾਕਰਨ ਅਭਿਆਨ ਵਿਚ ਤੇਜ਼ੀ ਲਿਆਂਦੀ ਜਾ ਸਕੇ।

Share This Article
Leave a Comment