ਚੰਡੀਗੜ੍ਹ: ਖੇਤੀ ਕਾਨੂੰਨ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ਡੱਕੀ ਬੈਠੇ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਕੇਂਦਰ ਸਰਕਾਰ ਨੇ ਹੁਣ ਲਿਖਤੀ ਸੱਦਾ ਪੱਤਰ ਭੇਜਿਆ ਹੈ। ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨਾਲ ਅਮਿਤ ਸ਼ਾਹ ਦੀ ਫੋਨ ਤੇ ਗੱਲ ਹੋਈ ਸੀ ਅਤੇ ਗ੍ਰਹਿ ਮੰਤਰੀ ਨੇ ਗੱਲਬਾਤ ਲਈ ਬੁਲਾਇਆ ਸੀ।
ਜਿਸ ਤੋਂ ਬਾਅਦ ਕਿਸਾਨਾਂ ਨੇ ਬੈਠਕ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਫੋਨ ‘ਤੇ ਹੋਈ ਗੱਲਬਾਤ ਨਾਲ ਉਹ ਮੀਟਿੰਗ ‘ਚ ਨਹੀਂ ਜਾਣਗੇ। ਜਦੋਂ ਤੱਕ ਕੇਂਦਰ ਸਰਕਾਰ ਲਿਖਤੀ ਸੱਦਾ ਨਹੀਂ ਭੇਜਦੀ ਉਦੋਂ ਤਕ ਕਿਸੇ ਵੀ ਜਥੇਬੰਦੀ ਦਾ ਕੋਈ ਵੀ ਨੁਮਾਇੰਦਾ ਕੇਂਦਰ ਸਰਕਾਰ ਨਾਲ ਗੱਲਬਾਤ ਨਹੀਂ ਕਰੇਗਾ।
ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਹੁਣ ਲਿਖਤੀ ਸੱਦਾ ਪੱਤਰ ਭੇਜਿਆ ਹੈ। ਕਿਸਾਨਾਂ ਨੂੰ ਗੱਲਬਾਤ ਲਈ ਅੱਜ ਤਿੰਨ ਵਜੇ ਵਿਗਿਆਨ ਭਵਨ ਵਿੱਚ ਬੁਲਾਇਆ ਹੈ। ਕਿਸਾਨਾਂ ਨੇ ਇਹ ਵੀ ਮੰਗ ਰੱਖੀ ਸੀ ਕਿ ਮੀਟਿੰਗ ਬੇਸ਼ਰਤ ਹੋਵੇ ਤਾਂ ਹੀ ਅਸੀਂ ਗੱਲਬਾਤ ਲਈ ਆਵਾਂਗੇ। ਕੇਂਦਰ ਸਰਕਾਰ ਨੇ ਇਹ ਸੱਦਾ 32 ਕਿਸਾਨ ਜਥੇਬੰਦੀਆਂ ਦੇ ਨਾਂ ਭੇਜਿਆ ਹੈ।