ਦੀਵਾਲੀ ਦੇ ਤਿਉਹਾਰ ਮੌਕੇ ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ

Global Team
1 Min Read

ਨਿਊਜ਼ ਡੈਸਕ : ਦੀਵਾਲੀ ਦੇ ਮੌਕੇ ‘ਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਇਸ ਤਹਿਤ ਐੱਮ.ਐੱਸ.ਪੀ. ‘ਚ ਵਾਧਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਕਣਕ ਦੀ ਐੱਮ.ਐੱਸ.ਪੀ. ਵਿੱਚ 110 ਰੁਪਏ ਦਾ ਵਾਧਾ ਕੀਤਾ ਗਿਆ ਹੈ।ਇਸੇ ਤਰ੍ਹਾਂ ਹੋਰ ਫਸਲਾਂ ‘ਤੇ ਵੀ 9 ਪ੍ਰਤੀਸ਼ਤ ਵਾਧੇ ਦੀ ਮਨਜੂਰੀ ਦਿੱਤੀ ਗਈ ਹੈ। ਇਸ ਵਿੱਚ ਕਣਕ ਦਾਲਾਂ ਤੋਂ ਇਲਾਵਾ 6 ਹੋਰ ਫਸਲਾਂ ਹਨ ਜਿਨ੍ਹਾਂ ਦੇ ਉੱਪਰ ਮਿਲਣ ਵਾਲੀ ਐੱਮ.ਐੱਸ.ਪੀ. ‘ਚ ਵਾਧਾ ਕੀਤਾ ਗਿਆ ਹੈ।ਇਹ ਫੈਸਲਾ ਕੇਂਦਰੀ ਕੈਬਨਿਟ ਅਤੇ ਸੀਸੀਈਏ ਦੀ ਮੀਟਿੰਗ ‘ਚ ਲਿਆ ਗਿਆ ਹੈ।

ਇਸ ਬਾਰੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਦਾਲਾਂ, ਜ਼ੌਂ, ਕਣਕ, ਛੋਲਿਆਂ, ਸਮੇਤ ਕਈ ਫਸਲਾਂ ‘ਤੇ ਐੱਮ.ਐੱਸ.ਪੀ. ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਾਲਾਂ ‘ਤੇ ਮਿਲਣ ਵਾਲੀ ਐੱਮ.ਐੱਸ.ਪੀ. ਵਿੱਚ 500 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।ਇਸੇ ਤਰ੍ਹਾਂ ਸਰੋਂ ਅਤੇ ਜ਼ੌਂ ‘ਤੇ ਮਿਲਣ ਵਾਲੀ ਐੱਮ.ਐੱਸ.ਪੀ. ‘ਚ ਵਾਧਾ ਕੀਤਾ ਗਿਆ ਹੈ।
ਦੱਸ ਦੇਈਏ ਕਿ ਐੱਮ.ਐੱਸ.ਪੀ. ਜਾਂ ਇਹ ਕਹਿ ਲਈਏ ਘੱਟੋ ਘੱਟ ਸਮਰਥਨ ਮੁੱਲ ਉਹ ਕੀਮਤ ਹੁੰਦੀ ਹੈ ਜਿਹੜਾ ਕਿ ਸਰਕਾਰ ਵੱਲੋਂ ਨਿਰਧਾਰਿਤ ਕੀਤਾ ਜਾਂਦਾ ਹੈ। ਇਸ ਮੁੱਲ ਤੋਂ ਹੇਠਾਂ ਜਾ ਕੇ ਕਿਸਾਨਾਂ ਦੀ ਕੋਈ ਵੀ ਫਸਲ ਖਰੀਦੀ ਨਹੀਂ ਜਾ ਸਕਦੀ। ਅੱਜ ਇਸੇ ਮੁੱਲ ਵਿੱਚ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ ਹੈ।

Share This Article
Leave a Comment