ਗੂਗਲ ਨੂੰ ਸੀ.ਸੀ.ਆਈ. ਵੱਲੋਂ 936 ਕਰੋੜ ਰੁਪਏ ਦਾ ਜ਼ੁਰਮਾਨਾ

Global Team
1 Min Read

ਅਮਰੀਕੀ ਕੰਪਨੀ ਗੂਗਲ ਤੇ ਲਗਭਗ 936 ਕਰੋੜ ਰੁਪਏ ($113।04 ਮਿਲੀਅਨ) ਦਾ ਜੁਰਮਾਨਾ ਲਗਾਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।ਜਾਣਕਾਰੀ ਮੁਤਾਬਿਕ ਇਸ ਹਫਤੇ ਕੰਪਨੀ ਤੇ ਇਹ ਦੂਜੀ ਸਭ ਤੋਂ ਵੱਡੀ ਕਾਰਵਾਈ ਹੈ। ਇਸ ਤੋਂ ਪਹਿਲਾਂ ਪਿਛਲੇ ਹਫਤੇ ਗੂਗਲ ਨੂੰ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) ਨੇ ਲਗਭਗ 1,338 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਗੂਗਲ *ਤੇ ਮੁਕਾਬਲੇ ਵਿਚ ਵਿਘਨ ਪਾਉਣ ਲਈ ਐਂਡਰਾਇਡ ਮੋਬਾਈਲ ਡਿਵਾਈਸ ਸਪੇਸ ਵਿਚ ਆਪਣੀ ਮਜ਼ਬੂਤ ਸਥਿਤੀ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ।


ਇਸ ਦੌਰਾਨ ਸੀਸੀਆਈ ਦੇ ਚੇਅਰਮੈਨ ਅਸ਼ੋਕ ਕੁਮਾਰ ਗੁਪਤਾ ਨੇ ਕਿਹਾ ਡਿਜ਼ੀਟਲ ਬਾਜ਼ਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਯਮਤ ਕਰਨ ਲਈ ਫਰੇਮਵਰਕ ਦੀ ਸੰਭਾਵਨਾ ੋਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ, ਵੀਰਵਾਰ ਨੂੰ ਐਂਡਰਾਇਡ ਮੁੱਦੇ ਨਾਲ ਸਬੰਧਤ ਫੈਸਲੇ ਤੇ ਗੂਗਲ ਦੀ ਟਿੱਪਣੀ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਕਮਿਸ਼ਨ ਨੇ ਪਿਛਲੇ ਬੁੱਧਵਾਰ ਨੂੰ ਮੇਕਮਾਈਟ੍ਰਿਪ, ਗੋਆਈਬੀਬੋ ਅਤੇ ਓਏਓ ਤੇ ਅਨੁਚਿਤ ਕਾਰੋਬਾਰੀ ਅਭਿਆਸਾਂ ਲਈ ਕੁੱਲ 392 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ।
ਸੀਸੀਆਈ ਨੇ ਕਾਰਵਾਈ ਤੋਂ ਬਾਅਦ ਆਪਣੇ ਆਦੇਸ਼ ਵਿੱਚ ਗੂਗਲ ਨੂੰ ਅਨੁਚਿਤ ਕਾਰੋਬਾਰੀ ਗਤੀਵਿਧੀਆਂ ਨੂੰ ਰੋਕਣ ਦਾ ਨਿਰਦੇਸ਼ ਦਿੱਤਾ ਸੀ। ਇਸ ਦੇ ਨਾਲ ਹੀ ਕੰਮ ਕਰਨ ਦੇ ਤਰੀਕੇ ਚ ਬਦਲਾਅ ਲਈ ਵੀ ਕਿਹਾ ਗਿਆ ਸੀ। ਜਿਸ ਤੋਂ ਬਾਅਦ ਗੂਗਲ ਨੇ ਸਪੱਸ਼ਟ ਕੀਤਾ ਕਿ ਇਹ ਭਾਰਤੀ ਗਾਹਕਾਂ ਲਈ ਵੱਡਾ ਝਟਕਾ ਹੈ।

Share This Article
Leave a Comment