CBSE ਨੇ 10ਵੀਂ-12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਕੀਤਾ ਵੱਡਾ ਬਦਲਾਅ

TeamGlobalPunjab
1 Min Read

ਨਵੀਂ ਦਿੱਲੀ : CBSE ਨੇ ਨਵੇਂ ਸੈਸ਼ਨ 2021- 22 ਲਈ ਵੱਡਾ ਬਦਲਾਅ ਕੀਤਾ ਹੈ। ਹੁਣ ਇਸ ਸਾਲ ਦੀ ਤਰ੍ਹਾਂ ਹੀ ਅਗਲੇ ਸਾਲ ਵੀ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਅੰਦਰੂਨੀ ਮੁਲਾਂਕਣ ਦੀ ਸਹਾਇਤਾ ਨਾਲ ਤਿਆਰ ਹੋਣਗੇ। ਇੰਨਾ ਹੀ ਨਹੀਂ 10ਵੀਂ ਦੇ ਨਤੀਜੇ ਲਈ 9ਵੀਂ ਦੇ ਨੰਬਰ ਅਤੇ 12ਵੀਂ ਦੇ ਨਤੀਜੇ ਲਈ 11 ਵੀਂ ਦੇ ਨੰਬਰ ਵੀ ਅਹਿਮ ਭੂਮਿਕਾ ਨਿਭਾਉਣਗੇ।

CBSE ਵਲੋਂ ਜਾਰੀ ਨੋਟਿਸ ਮੁਤਾਬਕ ਨਵਾਂ ਸੈਸ਼ਨ 50 ਪ੍ਰਤੀਸ਼ਤ ਦੇ ਸਲੇਬਸ ਨਾਲ ਦੋ ਸੈਸ਼ਨਾਂ ਵਿਚ ਵੰਡਿਆ ਜਾਵੇਗਾ। ਹਰੇਕ ਸੈਸ਼ਨ ਦੇ ਅੰਤ ‘ਚ 50 ਫੀਸਦੀ ਸਲੇਬਸ ਦੀ ਪ੍ਰੀਖਿਆ ਲਈ ਜਾਵੇਗੀ। ਇਸ ਤੋਂ ਇਲਾਵਾ ਸੀਬੀਐੱਸਈ ਨੇ ਕਈ ਹੋਰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ।

CBSE ਨੇ ਦੱਸਿਆ ਕਿ ਇਸ ਸਾਲ ਕੋਰੋਨਾ ਮਹਾਮਾਰੀ ਦੇ ਕਾਰਨ ਸਾਰੇ ਸਕੂਲਾਂ ਨੂੰ ਆਨਲਾਈਨ ਕਲਾਸਾਂ ਲਗਾਉਣੀਆਂ ਪਈਆਂ ਹਨ। ਅਜਿਹੇ ‘ਚ ਸੀਬੀਐੱਸਈ ਨੇ ਸੈਸ਼ਨ 2022 ਲਈ ਬੋਰਡ ਰਿਜ਼ਲਟ ਜਾਰੀ ਕਰਨ ਦੀ ਯੋਜਨਾ ਬਣਾਈ ਹੈ। ਕਈ ਸਕੂਲਾਂ ਨੇ ਸਲੇਬਸ ਘਟਾਉਣ ਦੀ ਵੀ ਮੰਗ ਕੀਤੀ ਹੈ।

Share This Article
Leave a Comment