11 ਸੂਬਿਆਂ ‘ਚ 100 ਤੋਂ ਵੱਧ ਠਿਕਾਣਿਆਂ ਤੇ CBI ਦੀ ਛਾਪੇਮਾਰੀ

TeamGlobalPunjab
1 Min Read

ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ ਯਾਨੀ CBI ਨੇ ਵੀਰਵਾਰ ਨੂੰ ਬੈਂਕ ਧੋਖਾਧੜੀ ਮਾਮਲੇ ਵਿਚ 11 ਸੂਬਿਆਂ ਦੇ 100 ਤੋਂ ਵੱਧ ਟਿਕਾਣਿਆਂ ‘ਤੇ ਤਾਬੜਤੋੜ ਛਾਪੇਮਾਰੀ ਕੀਤੀ। CBI ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਹ ਕਾਰਵਾਈ ਧੋਖੇਬਾਜ਼ਾਂ ਦੇ ਖਿਲਾਫ ਇਕ ਅਭਿਆਨ ਦਾ ਹਿੱਸਾ ਹੈ। CBI ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ 3700 ਕਰੋੜ ਤੋਂ ਵੱਧ ਦੇ ਕਥਿਤ ਬੈਂਕ ਧੋਖਾਧੜੀ ਮਾਮਲੇ ਤਹਿਤ 100 ਤੋਂ ਵੱਧ ਠਿਕਾਣਿਆਂ ‘ਤੇ ਦੇਸ਼ ਵਿਆਪੀ ਛਾਪੇਮਾਰੀ ਕੀਤੀ ਗਈ ਹੈ। ਬੈਂਕ ਧੋਖਾਧੜੀ ਮਾਮਲੇ ਵਿਚ 30 ਤੋਂ ਵੱਧ ਮਾਮਲੇ ਜੁੜੇ ਹੋਏ ਹਨ।

ਬੈਂਕ ਧੋਖਾਧੜੀ ਦੇ ਇਨ੍ਹਾਂ ਮਾਮਲਿਆਂ ‘ਚ ਕੇਂਦਰੀ ਜਾਂਚ ਏਜੰਸੀ ਨੂੰ ਇੰਡੀਅਨ ਓਵਰਸੀਜ਼ ਬੈਂਕ, ਯੂਨੀਅਨ ਬੈਂਕ, ਬੈਂਕ ਆਫ ਬੜੌਦਾ, ਪੰਜਾਬ ਨੈਸ਼ਨਲ ਬੈਂਕ, ਐੱਸ.ਬੀ.ਆਈ, ਆਈ.ਡੀ.ਬੀ.ਆਈ, ਕੇਨਰਾ ਬੈਂਕ, ਇੰਡੀਅਨ ਬੈਂਕ ਅਤੇ ਸੈਂਟਰਲ ਬੈਂਕ ਤੋਂ ਸ਼ਿਕਾਇਤਾਂ ਮਿਲੀਆਂ ਸਨ। CBI ਦੇ ਬੁਲਾਰੇ ਆਰਸੀ ਜੋਸ਼ੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਸੀਬੀਆਈ ਦਾ ਕਹਿਣਾ ਹੈ ਕਿ ਬੈਂਕ ਧੋਖਾਧੜੀ ਕਰਨ ਵਾਲੀਆਂ ਕਈ ਕੰਪਨੀਆਂ ਦੀਵਾਲੀਆ ਹੋ ਰਹੀਆਂ ਹਨ ਅਤੇ ਉਨ੍ਹਾਂ ਵੱਲੋਂ ਲਿਆ ਹੋਇਆ ਕਰਜ਼ ਐਨਪੀਏ ਬਣਦਾ ਜਾ ਰਿਹਾ ਹੈ। ਇਸ ਨਾਲ ਸਰਕਾਰੀ ਬੈਂਕਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਸੀਬੀਆਈ ਨੇ ਆਪਣੀ ਰੇਡ ਦਿੱਲੀ, ਕਾਨਪੁਰ, ਗਾਜ਼ੀਆਬਾਦ, ਮਥੁਰਾ, ਨੋਇਡਾ, ਗੁਰੂਗ੍ਰਾਮ, ਚੇਨਈ, ਬੈਂਗਲੁਰੂ, ਹੈਦਰਾਬਾਦ, ਕੋਲਕਾਤਾ, ਮੁੰਬਈ, ਭੋਪਾਲ, ਸੂਰਤ, ਵੜੋਦਰਾ ਸਮੇਤ ਕਈ ਵੱਡੇ ਇਲਾਕਿਆਂ ‘ਚ ਕੀਤੀ ਹੈ।

Share This Article
Leave a Comment