ਕੋਲਕਾਤਾ : ਬੰਗਾਲ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਉੱਥੋਂ ਦਾ ਸਿਆਸੀ ਮਾਹੌਲ ਲਗਾਤਾਰ ਬਦਲਦਾ ਦਿਖਾਈ ਦੇ ਰਿਹਾ ਹੈ। ਇੱਕ ਪਾਸੇ ਜਿੱਥੇ ਸਿਆਸੀ ਪਾਰਟੀਆਂ ਜ਼ੁਬਾਨੀ ਕੁਲਾਮੀ ਬਿਆਨੀ ਹਮਲੇ ਬੋਲ ਰਹੀਆਂ ਹਨ ਉੱਥੇ ਹੀ ਹੁਣ ਸੀ.ਬੀ.ਆਈ. ਨੇ ਵੀ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਜੀ ਹਾਂ ਸੀ.ਬੀ.ਆਈ. ਵੱਲੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪਰਿਵਾਰ ਨੂੰ ਘੇਰਿਆ ਗਿਆ ਹੈ। ਜਾਣਕਾਰੀ ਮੁਤਾਬਿਕ ਕੋਲਾ ਘੁਟਾਲੇ ਵਿੱਚ ਬੈਨਰਜੀ ਪਰਿਵਾਰ ਘਿਰਦਾ ਦਿਖਾਈ ਦੇ ਰਿਹਾ ਹੈ।
ਐਤਵਾਰ ਨੂੰ ਸੀਬੀਆਈ ਨੇ ਮਮਤਾ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੇ ਘਰ ਪਹੁੰਚ ਕੇ ਉਸ ਦੀ ਪਤਨੀ ਰੁਜੀਰਾ ਨੂੰ ਨੋਟਿਸ ਦਿੱਤਾ। ਸੋਮਵਾਰ ਨੂੰ ਸੀਬੀਆਈ ਰੁਜੀਰਾ ਦੀ ਭੈਣ ਮੇਨਕਾ ਗੰਭੀਰ ਦੇ ਘਰ ਪਹੁੰਚੀ ਅਤੇ ਦੋ ਘੰਟਿਆਂ ਦੇ ਕਰੀਬ ਤਲਾਸ਼ੀ ਲਈ ਗਈ।
ਇਸ ਦੌਰਾਨ ਰੁਜੀਰਾ ਨੇ ਸੀਬੀਆਈ ਨੂੰ ਇਕ ਪੱਤਰ ਲਿਖ ਕੇ ਇਕ ਦਿਨ ਦੀ ਮੌਲਤ ਦੀ ਮੰਗ ਕੀਤੀ ਹੈ। ਰੁਜੀਰਾ ਨੇ ਸੀਬੀਆਈ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ 23 ਫਰਵਰੀ ਨੂੰ ਪੁੱਛਗਿੱਛ ਕਰਨ ਲਈ ਉਸ ਦੇ ਘਰ ਆ ਸਕਦੇ ਹਨ। ਸੀਬੀਆਈ ਨੇ ਰੁਜੀਰਾ ਦੀ ਇਸ ਅਪੀਲ ਨੂੰ ਸਵੀਕਾਰ ਕਰ ਲਿਆ ਹੈ।