ਫੇਸਬੁੱਕ ਨੂੰ ਲੱਗਾ ਵੱਡਾ ਝਟਕਾ, ਦਰਜ ਹੋਇਆ 3500 ਕਰੋੜ ਦਾ ਮੁਕੱਦਮਾਂ

TeamGlobalPunjab
1 Min Read

ਅਮਰੀਕਾ ਦੀ ਇਕ ਅਦਾਲਤ ਵੱਲੋਂ ਫੇਸਬੁੱਕ ਦੀ ਉਸ ਅਰਜੀ ਨੂੰ ਰੱਦ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ ਜਿਸ ਵਿੱਚ ਫੇਸਬੁੱਕ ‘ਤੇ ਇਲੀਨੋਇਸ ਦੇ ਨਾਗਰਿਕਾਂ ਦੇ ਫੇਸ਼ੀਅਲ ਰਿਕਗ੍ਰਿਸ਼ਨ ਸਬੰਧੀ ਡਾਟੇ ਦੇ ਕਥਿਤ ਦੁਰਉਪਯੋਗ ਦੇ ਖਿਲਾਫ 3500 ਕਰੋੜ ਡਾਲਰ ਕਲਾਸ ਐਕਸ਼ਨ ਮੁਕੱਦਮਾਂ ਦਾਇਰ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਮਾਮਲੇ ਦੀ ਸੁਣਵਾਈ ਹੁਣ ਉਸ ਸਮੇਂ ਤੱਕ ਅੱਗੇ ਪਾ ਦਿੱਤੀ ਗਈ ਹੈ ਜਦੋਂ ਤੱਕ ਇਸ ਮਾਮਲੇ ਵਿੱਚ ਸੁਪਰਮੀ ਕੋਰਟ ਹਿੱਸਾ ਨਹੀਂ ਲੈਂਦਾ।

ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਇਸ ਮੁਕੱਦਮੇਂ ਵਿੱਚ ਇਹ ਦੋਸ਼ ਲੱਗਿਆ ਹੈ ਕਿ ਇਲੀਨੋਇਸ ਦੇ ਨਾਗਰਿਕਾਂ ਨੇ ਉਨ੍ਹਾਂ ਦੇ ਚਿਹਰੇ ਦੀ ਪਛਾਣ ਨਾਲ ਸਬੰਧਤ ਚਿਹਰੇ ਦੀਆਂ ਫੋਟੋਆਂ ਨੂੰ ਸਕੈਨ ਕਰਨ ਦੀ ਆਗਿਆ ਨਹੀਂ ਦਿੱਤੀ, ਅਤੇ ਨਾ ਹੀ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਗਿਆ ਕਿ ਜਦੋਂ 2011 ਵਿੱਚ ਮੈਪਿੰਗ ਸ਼ੁਰੂ ਹੋਈ ਤਾਂ ਡਾਟਾ ਕਿੰਨਾ ਚਿਰ ਸੁਰੱਖਿਅਤ ਰਹੇਗਾ। “

ਜਾਣਕਾਰੀ ਮੁਤਾਬਿਕ ਫੇਸਬੁੱਕ ਨੂੰ 70 ਲੱਖ ਲੋਕਾਂ ਦੇ ਹਿਸਾਬ ਨਾਲ ਪ੍ਰਤੀ ਵਿਅਕਤੀ ਹਜ਼ਾਰ ਤੋਂ 5 ਹਜ਼ਾਰ ਡਾਲਰ ਜ਼ੁਰਮਾਨੇ ਦੇ ਤੌਰ ‘ਤੇ ਦੇਣਾ ਹੋਵੇਗਾ ਅਤੇ ਅਜਿਹੇ ਵਿੱਚ ਇਹ ਜ਼ੁਰਮਾਨੇ ਦੀ ਰਾਸ਼ੀ 35 ਸੌ ਕਰੋੜ ਰੁਪਏ ਹੋ ਜਾਵੇਗੀ।

Share this Article
Leave a comment