ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਠਲ ਪਾਉਣ ਲਈ ਮੁਸਤੈਦੀ ਨਾਲ ਡਿਉਟੀ ਕਰ ਰਹੀ ਹੈ । ਇਸ ਦੇ ਚਲਦਿਆਂ ਅਜ ਇਸ ਕੰਮ ਵਿੱਚ ਵੱਡੀ ਸਫਲਤਾ ਹਥ ਲੱਗੀ ਹੈ । ਪੰਜਾਬ ਪੁਲਿਸ, ਐਨਆਈਏ ਅਤੇ ਹਰਿਆਣਾ ਪੁਲਿਸ ਦੀ ਟੀਮ ਨੇ ਮਿਲ ਕੇ ਅਜ ਸਵੇਰੇ ਸਿਰਸਾ ਦੇ ਬੇੇੇੇਗੂ ਰੋਡ ਸਥਿਤ ਇੱਕ ਘਰ ਵਿੱਚ ਰੇਡ ਮਾਰੀ ਜਿੱਥੋਂ ਦੇਸ਼ ਦੇ ਵੱਡੇ ਨਸ਼ਾ ਤਸਕਰ ਰਣਜੀਤ ਸਿੰਘ ਉਰਫ ਚੀਤਾ ਅਤੇ ਉਸਦੇ ਭਰਾ ਗਗਨ ਨੂੰ ਕਾਬੂ ਕੀਤਾ ਹੈ। ਦੋਵੇਂ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ ਮੋਸਟਵਾਂਟਡ ਸਨ।

ਦਸ ਦੇਈਏ ਕਿ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੁਸ਼ਟੀ ਕੀਤੀ ਹੈ । ਉਨ੍ਹਾਂ ਕਿਹਾ ਕਿ “ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਅਸੀਂ ਰਣਜੀਤ ਸਿੰਘ ਚੀਤਾ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਪਾਕਿਤਸਾਨ ਤੋਂ ਨਸ਼ਾ ਲਿਆ ਕੇ ਪੰਜਾਬ ਤੇ ਭਾਰਤ ਦੇ ਕਈ ਹਿੱਸਿਆਂ ਵਿੱਚ ਉਸਦੀ ਸਪਲਾਈ ਕਰਦਾ ਸੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਹਥਿਆਰਾਂ ਦਾ ਵੱਡਾ ਜ਼ਖੀਰਾ ਵੀ ਬਰਾਮਦ ਕੀਤਾ ਹੈ। ਕੋਵਿਡ-19 ਵਰਗੇ ਹਾਲਾਤਾਂ ਵਿੱਚ ਵੀ ਅਸੀਂ ਅਜਿਹੇ ਮਾਮਲਿਆਂ ‘ਤੇ ਨਜ਼ਰ ਬਣਾਈ ਹੋਈ ਹੈ।”

https://www.facebook.com/189701787748828/posts/3149162841802693/

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਉੱਥੇ ਕਿਰਾਏਦਾਰ ਬਣ ਕੇ ਰਹਿ ਰਹੇ ਸਨ। ਇਹ ਕਾਰਵਾਈ 532 ਕਿੱਲੋਗ੍ਰਾਮ ਹੈਰੋਇਨ ਦੇ ਮਾਮਲੇ ਵਿੱਚ ਹੋਈ ਹੈ। ਨਸ਼ਾ ਤਸਕਰ ਰਣਜੀਤ ਸਿੰਘ ਉਰਫ ਚੀਤਾ ਅਤੇ ਉਸਦਾ ਭਰਾ ਗਗਨ ਦੇਸ਼ ਦੇ ਵੱਡੇ ਨਸ਼ਾ ਤਸਕਰਾਂ ਵਿੱਚ ਸ਼ਾਮਲ ਹਨ।

Share This Article
Leave a Comment