ਚੰਡੀਗੜ੍ਹ: ਦੇਸ਼ ’ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਜਿੱਥੇ ਆਮ ਲੋਕ ਇਸ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ, ਉੱਥੇ ਹੀ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਕੈਪਟਨ ਨੇ ਟਵੀਟ ਕਰਕੇ ਦਿੱਤੀ ਹੈ।
I have tested positive for #Covid with mild symptoms. Have isolated myself and request all those who came in contact with me to get themselves tested.
— Capt.Amarinder Singh (@capt_amarinder) January 12, 2022
ਉਨ੍ਹਾਂ ਲਿਖਿਆ ਕਿ, ‘ਹਲਕੇ ਲੱਛਣਾਂ ਪਿੱਛੋਂ ਟੈਸਟ ਕਰਵਾਇਆ ਸੀ, ਜੋ ਪਾਜ਼ੀਟਿਵ ਆਇਆ ਹੈ। ਹੁਣ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ। ਪਿਛਲੇ ਕੁਝ ਦਿਨਾਂ ਤੋਂ ਮੇਰੇ ਸੰਪਰਕ ਵਿਚ ਆਏ ਲੋਕ ਟੈਸਟ ਜ਼ਰੂਰ ਕਰਵਾਉਣ।’
ਇਸ ਤੋਂ ਇਲਾਵਾ ਰਵੀਨ ਠੁਕਰਾਲ ਨੇ ਲਿਖਿਆ ਕਿ, ‘ਕੈਪਟਨ ਅਮਰਿੰਦਰ ਸਿੰਘ ਠੀਕ ਹੋ ਰਹੇ ਹਨ ਤੇ ਅਗਲੇ ਦੋ ਦਿਨਾਂ ਵਿੱਚ ਇਕਾਂਤਵਾਸ ਤੋਂ ਬਾਹਰ ਆ ਜਾਣਗੇ।’
.@capt_amarinder recently tested positive for #Covid with mild symptoms and had isolated himself. He’s recovering well and should be out of isolation in the next couple of days.
— Raveen Thukral (@RT_Media_Capt) January 12, 2022