ਕੈਪਟਨ ਤੇ ਉਨ੍ਹਾਂ ਦੇ ਅਧਿਕਾਰੀ ਤੇ ਆਗੂ ਗੁਰਦੀਪ ਰਾਣੋ ਦੇ ਡਰੱਗ ਕਾਰੋਬਾਰ ‘ਚ ਸ਼ਾਮਲ: ਮਨਵਿੰਦਰ ਸਿੰਘ ਗਿਆਸਪੁਰਾ

TeamGlobalPunjab
4 Min Read

ਲੁਧਿਆਣਾ/ਚੰਡੀਗੜ੍ਹ: ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਦੇ ਡਰੱਗ ਤਸਕਰੀ ਦੇ ਮਾਮਲੇ ਵਿੱਚ ਐਸਟੀਐਫ ਦੀ ਜਾਂਚ ਵਿੱਚ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਰਾਜਨੀਤਿਕ ਆਗੂਆਂ ਦੇ ਨਾਮ ਸਾਹਮਣੇ ਆਉਣ ਉਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੁੱਛਿਆ ਕਿ ਕਿਉਂ ਅਜੇ ਤੱਕ ਇਸ ਮਾਮਲੇ ਨਾਲ ਜੁੜੇ ਦੋਸ਼ੀਆਂ, ਅਧਿਕਾਰੀਆਂ ਅਤੇ ਆਗੂਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ‘ਆਪ’ ਦੇ ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਡਰੱਗ ਤਸਕਰੀ ਦੇ ਮਾਮਲੇ, ਜਿਸ ਵਿੱਚ ਗੁਰਦੀਪ ਰਾਣੋ ਸਮੇਤ ਚਾਰ ਲੋਕਾਂ ਨੂੰ ਐਸਟੀਐਫ ਨੇ 5.39 ਕਿਲੋ ਹੀਰੋਇਨ ਅਤੇ 21 ਲੱਖ ਰੁਪਏ ਕੈਸ਼ ਨਾਲ ਪਿਛਲੇ ਸਾਲ ਨਵੰਬਰ ਵਿੱਚ ਗ੍ਰਿਫਤਾਰ ਕੀਤਾ ਸੀ। ਉਸ ਜਾਂਚ ਵਿਚ ਪੁਲਿਸ ਦੇ ਕਈ ਸੀਨੀਅਰ ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਆਏ, ਪ੍ਰੰਤੂ ਅਜੇ ਤੱਕ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।

ਗਿਆਸਪੁਰਾ ਨੇ ਕਿਹਾ ਕਿ ਆਈਪੀਐਸ ਪਰਮਰਾਜ ਸਿੰਘ ਉਮਰਨੰਗਲ, ਡੀਐਸਪੀ ਵਰਿੰਦਰਜੀਤ ਸਿੰਘ ਥਿੰਦ, ਐਸਪੀ ਸੇਵਾ ਸਿੰਘ ਮਾਲੀ ਅਤੇ ਡੀਐਸਪੀ ਪਰਮਿੰਦਰ ਸਿੰਘ ਬਾਠ ਸਮੇਤ ਕਈ ਸੀਨੀਅਰਾਂ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਨ੍ਹਾਂ ਦੇ ਨਾਮ ਜਾਂਚ ਦੌਰਾਨ ਸਾਹਮਣੇ ਆਏ ਸਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਗੁਰਦੀਪ ਰਾਣੋ ਨਾਲ ਜੁੜੇ ਡਰੱਗ ਤਸਕਰੀ ਦੇ ਧੰਦੇ ਵਿੱਚ ਸ਼ਾਮਲ ਅਧਿਕਾਰੀਆਂ ਅਤੇ ਆਗੂਆਂ ਨੂੰ ਬਚਾਅ ਰਹੇ ਹਨ। ਐਸਟੀਐਫ ਦੀ ਵਿਸਥਾਰਤ ਰਿਪੋਰਟ ਨੂੰ ਜਨਤਕ ਕੀਤਾ ਜਾਣਾ ਚਾਹੀਦਾ। ਐਸਟੀਐਫ ਦੀ ਰਿਪੋਰਟ ਤੋਂ ਪਤਾ ਚਲਦਾ ਹੈ ਕਿ ਇਹ ਸਾਰੇ ਅਧਿਕਾਰੀ ਦੋਸ਼ੀ ਵਿਅਕਤੀਆਂ ਅਤੇ ਹੋਰ ਲੋਕਾਂ ਦੀ ਮਿਲੀਭੁਗਤ ਨਾਲ ਡਰੱਗ ਦਾ ਧੰਦਾ ਚਲਾ ਰਹੇ ਸਨ ਅਤੇ ਸੈਕਸ ਰੈਕੇਟ ਸਮੇਤ ਹੋਰ ਨਜਾਇਜ਼ ਧੰਦਿਆਂ ਵਿੱਚ ਵੀ ਸ਼ਾਮਲ ਸਨ। ਇਹ ਲੋਕ ਜ਼ਮੀਨਾਂ ਉਤੇ ਵੀ ਕਬਜ਼ਾ ਕਰ ਰਹੇ ਸਨ ਅਤੇ ਰਿਸ਼ਵਤ ਲੈ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਸਨ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਤੁਰੰਤ ਇਨ੍ਹਾਂ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਵਿਚੋਂ ਡਰੱਗ, ਰੇਤ, ਸ਼ਰਾਬ ਅਤੇ ਜ਼ਮੀਨ ਸਮੇਤ ਸਾਰੇ ‘ਮਾਫੀਆ’ ਦਾ ਸਫਾਇਆ ਹੋ ਸਕੇ। ਇਨ੍ਹਾਂ ਮਾਫੀਆ ਦੇ ਪਿੱਛੇ ਹੈ, ਜੋ ਪੁਲਿਸ ਅਧਿਕਾਰੀ ਹਨ ਉਹ ਨਾ ਕੇਵਲ ਪੁਲਿਸ ਦੀ ਵਰਦੀ ਨੂੰ ਦਾਗਦਾਰ ਬਣਾ ਰਹੇ ਹਨ, ਸਗੋਂ ਇਮਾਨਦਾਰ ਪੁਲਿਸ ਅਧਿਕਾਰੀਆਂ ਅਤੇ ਵਿਭਾਗ ਦੀ ਅਦਿੱਖ ਨੂੰ ਵੀ ਧੁੰਦਲਾ ਕਰ ਰਹੇ ਹਨ। ਇਸ ਲਈ ਜਾਂਚ ਦੌਰਾਨ ਜਿਨ੍ਹਾਂ ਅਧਿਕਾਰੀਆਂ ਅਤੇ ਰਾਜਨੀਤਿਕ ਆਗੂਆਂ ਦਾ ਨਾਮ ਸਾਹਮਣੇ ਆਇਆ ਹੈ, ਉਨ੍ਹਾਂ ਨੂੰ ਬੇਨਕਾਬ ਕੀਤਾ ਜਾਵੇ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਗਿਆਸਪੁਰ ਨੇ ਕਿਹਾ ਕਿ ਅਜਿਹੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁੱਦੇ ਤੋਂ ਤੁਰੰਤ ਹਟਾਇਆ ਜਾਵੇ ਤਾਂ ਕਿ ਉਹ ਜਾਂਚ ਵਿੱਚ ਵਿਘਨ ਨਾ ਪਾ ਸਕਣ ਅਤੇ ਉਨ੍ਹਾਂ ਦੀ ਥਾਂ ਇਮਾਨਦਾਰ ਅਧਿਕਾਰੀਆਂ ਨੂੰ ਲਿਆਂਦਾ ਜਾਵੇ। ਅਜਿਹੇ ਅਧਿਕਾਰੀਆਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਹਾਈਕੋਰਟ ਨੂੰ ਕਹਿਣਾ ਪਿਆ ਕਿ ਕਈ ਦਾਗੀ ਅਧਿਕਾਰੀ ਸਰਕਾਰੀ ਅਹੁੱਦੇ ਉਤੇ ਮੌਜੂਦ ਹਨ। ਇਹ ਰਾਜ ਲਈ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਨੇ ਵਾਅਦਾ ਕੀਤਾ ਸੀ ਕਿ ਉਹ ਚਾਰ ਹਫਤੇ ਵਿੱਚ ਸੂਬੇ ਵਿੱਚੋਂ ਡਰੱਗ ਮਾਫੀਆ ਨੂੰ ਖਤਮ ਕਰਨਗੇ, ਪ੍ਰੰਤੂ ਚਾਰ ਹੋ ਗਏ ਹਨ ਅਤੇ ਸਾਰੇ ਤਰ੍ਹਾਂ ਦੇ ਮਾਫੀਆ ਅਜੇ ਵੀ ਸੂਬੇ ਵਿੱਚ ਸਰਗਰਮ ਹੈ। ਕੈਪਟਨ ਸਰਕਾਰ ਵਿੱਚ ਸੂਬੇ ਵਿੱਚ ਮਾਫੀਆ ਰਾਜ ਚਲ ਰਿਹਾ ਹੈ। ਕੈਪਟਨ ਆਪਣੇ ਸਾਰੇ ਵਾਅਦਿਆਂ ਤੋਂ ਮੁਕਰ ਗਏ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ।

Share This Article
Leave a Comment