ਕੈਨੇਡੀਅਨ ਫੌਜ ਕੋਵਿਡ-19 ਵੈਕਸੀਨ ਲਗਵਾਉਣ ‘ਚ ਮੋਹਰੀ, 85 ਫੀਸਦੀ ਨੂੰ ਲੱਗੀ ਘੱਟੋ-ਘੱਟ ਇੱਕ ਡੋਜ਼

TeamGlobalPunjab
1 Min Read

ਓਟਵਾ : ਕੈਨਡਾ ਦੇ ਫੌਜੀ ਵੱਡੀ ਤਾਦਾਦ ਵਿੱਚ ਕੋਵਿਡ-19 ਵੈਕਸੀਨੇਸ਼ਨ ਕਰਵਾਉਣ ਲਈ ਅੱਗੇ ਆਏ ਹਨ। ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਵਲੋਂ ਜਾਰੀ ਰਿਪੋਰਟ ਅਨੁਸਾਰ 85 ਫੀਸਦੀ ਸੈਨਿਕਾਂ ਵੱਲੋਂ ਇਸ ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਲੈ ਲਈ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਡੈਨੀਅਲ ਲੀ ਬੌਥਿਲੀਅਰ ਨੇ ਦੱਸਿਆ ਕਿ ਜਿਨ੍ਹਾਂ ਕੈਨੇਡੀਅਨ ਸਰਵਿਸ ਮੈਂਬਰਾਂ ਨੂੰ ਹਾਲੇ ਤੱਕ ਵੈਕਸੀਨ ਨਹੀਂ ਲੱਗੀ ਉਸ ਦਾ ਕਾਰਨ ਝਿਜਕ ਨਹੀਂ ਹੈ ਸਗੋਂ ਉਨ੍ਹਾਂ ਨੂੰ ਟੀਕਾ ਲਗਵਾਉਣ ਦਾ ਅਜੇ ਮੌਕਾ ਹੀ ਨਹੀਂ ਮਿਲਿਆ। ਉਨ੍ਹਾਂ ‘ਚੋਂ ਕਈ ਕਿਸੇ ਨਾ ਕਿਸੇ ਤਰ੍ਹਾਂ ਦੀ ਛੁੱਟੀ ‘ਤੇ ਹਨ ਤੇ ਜਾਂ ਫਿਰ ਅਜਿਹੀਆਂ  ਥਾਂਵਾਂ ‘ਤੇ ਤਾਇਨਾਤ ਹਨ ਜਿੱਥੇ ਪਹੁੰਚ ਬਹੁਤ ਹੀ ਸੀਮਤ ਹੈ।

ਉੱਥੇ ਹੀ ਦੂਜੇ ਪਾਸੇ ਅਮਰੀਕੀ ਫੌਜ ‘ਚ ਕੋਰੋਨਾ ਵੈਕਸੀਨੇਸ਼ਨ ਕਰਵਾਉਣ ‘ਚ ਝਿਜਕ ਵੇਖਣ ਨੂੰ ਮਿਲ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇੱਕ ਤਿਹਾਈ ਸੈਨਿਕਾਂ ਵੱਲੋਂ ਤਾਂ ਕੋਵਿਡ-19 ਵੈਕਸੀਨ ਦੇ ਸ਼ੌਟ ਲਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਹੈ।

Share this Article
Leave a comment