ਕੈਨੇਡੀਅਨ ਆਰਮਡ ਫੋਰਸਿਜ਼ (ਸੀਏਐਫ) ਵਿੱਚ ਸੈਕਿੰਡ ਇਨ ਕਮਾਂਡ ਲੈਫਟੀਨੈਂਟ ਜਨਰਲ ਮਾਈਕਲ ਰੂਲੋ ਆਪਣਾ ਅਹੁਦਾ ਛੱਡ ਰਹੇ ਹਨ।
ਮਾਈਕਲ ਰੂਲੋ ਨੇ ਜਿਨਸੀ ਦੋਸ਼ਾਂ ਦੇ ਚੱਲਦਿਆਂ ਜਾਂਚ ਦਾ ਸਾਹਮਣਾ ਕਰ ਰਹੇ ਜਨਰਲ ਜੌਨਾਥਨ ਵੈਂਸ ਨਾਲ ਗੌਲਫ ਖੇਡਣ ਕਾਰਨ ਚਰਚਾ ਵਿੱਚ ਆਏ ਰੂਲੋ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਸੀਏਐਫ ਮੈਂਬਰਜ਼ ਨੂੰ ਅਸਤੀਫੇ ਲਈ ਲਿਖੇ ਪੱਤਰ ਵਿੱਚ ਲੈਫਟੀਨੈਂਟ ਜਨਰਲ ਮਾਈਕਲ ਰੂਲੋ ਨੇ ਲਿਖਿਆ ਕਿ ਉਹ ਇਹ ਸਮਝਦੇ ਤੇ ਸਵੀਕਾਰਦੇ ਹਨ ਕਿ ਵੈਂਸ ਤੇ ਵਾਈਸ ਐਡਮਿਰਲ ਕ੍ਰੇਗ ਬੇਨਜ਼, ਜੋ ਕਿ ਰੌਇਲ ਕੈਨੇਡੀਅਨ ਨੇਵੀ ਦੇ ਹੈੱਡ ਹਨ, ਨਾਲ ਗੌਲਫ ਖੇਡਣ ਦਾ ਉਨ੍ਹਾਂ ਦਾ ਫੈਸਲਾ ਗਲਤ ਸੀ ਤੇ ਇਸ ਨਾਲ ਜਾਂਚ ਪ੍ਰਕਿਰਿਆ ਵਿੱਚ ਹੋਰਨਾਂ ਦੇ ਵਿਸ਼ਵਾਸ ਨੂੰ ਵੱਡਾ ਝਟਕਾ ਤੇ ਖੋਰਾ ਲੱਗਿਆ ਹੈ।
ਸੀਨੀਅਰ ਫੌਜੀ ਅਧਿਕਾਰੀ ਦੇ ਅਸਤੀਫੇ ਤੋਂ ਬਾਅਦ ਵੱਖ-ਵੱਖ ਪ੍ਰਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ।