ਟੋਰਾਂਟੋ: ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਅਹੁਦਾ ਸੰਭਾਲਣ ਵਾਲੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਦੇਸ਼ ਵਿੱਚ ਚੋਣਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਵਪਾਰ ਯੁੱਧ ਅਤੇ ਡੋਨਾਲਡ ਟਰੰਪ ਦੀਆਂ ਧਮਕੀਆਂ ਦੇ ਵਿਚਕਾਰ, ਦੇਸ਼ ਵਿੱਚ 28 ਅਪ੍ਰੈਲ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਚੋਣਾਂ ਹੋਣਗੀਆਂ। ਪੀਐਮ ਕਾਰਨੇ ਨੇ ਅਚਾਨਕ ਚੋਣਾਂ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕੈਨੇਡਾ ਵਿੱਚ ਆਮ ਤੌਰ ’ਤੇ ਇਸ ਸਾਲ ਅਕਤੂਬਰ ਵਿੱਚ ਚੋਣਾਂ ਹੋਣੀਆਂ ਸਨ। ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦਾ ਮੁਕਾਬਲਾ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਨਾਲ ਹੋਵੇਗਾ।
ਪ੍ਰਧਾਨ ਮੰਤਰੀ ਕਾਰਨੇ ਓਟਾਵਾ ਖੇਤਰ ਵਿੱਚ ਨੇਪੀਅਨ ਰਾਈਡਿੰਗ ਵਿੱਚ ਚੋਣ ਲੜਨਗੇ। ਕਾਰਨੇ ਜਨਤਕ ਰਾਏ ਪੋਲਾਂ ਦੀ ਲਿਬਰਲ ਦੇ ਵਧੇ ਗ੍ਰਾਫ ਕਰਕੇ ਇਹ ਚੋਣਾਂ ਜਲਦੀ ਕਾਲ ਕਰ ਰਹੇ ਹਨ ਜਿਨ੍ਹਾਂ ਨੇ ਆਉਣ ਵਾਲੇ ਮੁਕਾਬਲੇ ਵਿੱਚ ਲਿਬਰਲ ਪਾਰਟੀ ਨੂੰ ਬਿਲਕੁਲ ਅੱਗੇ ਰੱਖਿਆ ਹੈ ਪਰ ਹੋਰ ਕੈਨੇਡੀਅਨ ਸਰਵਿਆਂ ਅਨੁਸਾਰ ਕੰਸਰਵੇਟਿਵ ਤੇ ਲਿਬਰਲ ਪਾਰਟੀ ਦੇ ਵਿਚਕਾਰ ਕਾਂਟੇ ਦੀ ਟੱਕਰ ਚੱਲ ਰਹੀ ਹੈ।ਅਪ੍ਰੈਲ ਨੂੰ ਰਾਤ 10 ਵਜੇ ਤੱਕ ਪਤਾ ਲੱਗ ਜਾਵੇਗਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਫਿਰ ਤੋਂ ਬਣਦੇ ਹਨ ਜਾਂ ਪੀ ਸੀ ਪਾਰਟੀ ਦੇ ਪੀਅਰ ਪੋਲੀਵਰ । ਇਹ ਫ਼ੈਸਲਾ ਕੈਨੇਡੀਅਨ ਵੋਟਰਾਂ ਦੇ ਹੱਥ ਹੈ ।
ਕਾਰਨੇ ਨੇ 14 ਮਾਰਚ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਨ੍ਹਾਂ ਨੇ ਦੇਸ਼ ਦੀ ਵਾਗਡੋਰ ਸੰਭਾਲੀ ਜਦੋਂ ਕੈਨੇਡਾ ਕਈ ਮੋਰਚਿਆਂ ‘ਤੇ ਸੰਕਟ ਦਾ ਸਾਹਮਣਾ ਕਰ ਰਿਹਾ ਸੀ।