ਕੈਨੇਡਾ ਦੀ ਆਰਥਿਕਤਾ ਨੇ ਪਿਛਲੇ ਮਹੀਨੇ ਕੁਲ 81,100 ਨਵੇਂ ਅਹੁਦਿਆਂ ਦੀ ਨੌਕਰੀ ਵਿਚ ਵਾਧਾ ਕੀਤਾ ਹੈ ਇਸ ਬਾਰੇ ਜਸਟਿਨ ਟਰੂਡੋ ਵੱਲੋਂ ਟਵੀਟਰ ‘ਤੇ ਜਾਣਕਾਰੀ ਸਾਂਝੀ ਕੀਤੀ ਗਈ। ਇਨ੍ਹਾਂ ਨਵੇਂ ਅਹੁਦਿਆਂ ਦੀ ਨੌਕਰੀਆਂ ‘ਚ ਜ਼ਿਆਦਾਤਰ ਪਾਰਟ ਟਾਈਮ ਸਨ, ਇਹ ਨੌਕਰੀਆਂ ਸੇਵਾਵਾਂ ਖੇਤਰ ਦੇ ਵਿਚ ਸਨ ਤੇ ਨੌਜਵਾਨਾਂ ਨੇ ਇਸ ਦਾ ਲਾਭ ਉਠਾਇਆ।
⬆️Over 1.1 million new jobs since 2015
⬆️81,100 new jobs in August alone
⬆️A strong economy, and growing middle class
➕Lots more work to do. #ChooseForward https://t.co/tar7R1p9jT
— Justin Trudeau (@JustinTrudeau) September 6, 2019
ਪਰ ਉੱਥੇ ਹੀ ਦੂਜੇ ਪਾਸੇ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਇਸ ਵਾਧੇ ਤੋਂ ਬਾਅਦ ਵੀ ਅਗਸਤ ਮਹੀਨੇ ‘ਚ ਬੇਰੁਜ਼ਗਾਰੀ ਦੀ ਦਰ 5.7% ਹੀ ਰਹੀ ਜੋ ਕਿ 40 ਸਾਲ ਦੇ ਮੁਕਾਬਲੇ ਸਭ ਤੋਂ ਵੱਧ ਹੈ ਕਿਉਕਿ ਹੁਣ ਬਹੁਤ ਲੋਕ ਨੌਕਰੀ ਦੀ ਭਾਲ ਕਰ ਰਹੇ ਹਨ।
ਸਾਲ ਬਾਅਦ ਹਰ ਕਰਮਚਾਰੀ ਦੀ ਔਸਤਨ ਪ੍ਰਤੀ ਘੰਟਾ ਤਨਖਾਹ ਦਾ ਵਾਧਾ ਪਿਛਲੇ ਮਹੀਨੇ ਸਿਰਫ 3.1% ‘ਤੇ ਰੁਕ ਗਿਆ ਜੋ ਕਿ ਅਸਲ ‘ਚ ਜੁਲਾਈ ਮਹੀਨੇ ਦੇ ਵਿਚ 4.5% ਸੀ।
ਇਕ ਮਹੀਨੇ ਵਿਚ ਆਈ ਇੰਨੀ ਵੱਧ ਗਿਰਾਵਟ ਦਰਜ ਕੀਤੀ ਗਈ ਜੋ ਕਿ ਜਨਵਰੀ ਮਹੀਨੇ ‘ਚ ਸਭ ਤੋਂ ਜ਼ਿਆਦਾ ਸੀ, ਵਿੱਤੀ ਬਜਾਰ ਡਾਟਾ ਫਰਮ “ਰੇਫਿਨਿਟਿਵ” ਦੇ ਮੁਤਾਬਿਕ ਅਰਥਸ਼ਾਸਤਰੀਆਂ ਨੇ 15,000 ਨਵੀਆਂ ਨੌਕਰੀਆਂ ਤੇ 5.7% ਬੇਰੁਜ਼ਗਾਰੀ ਦਰ ਦਾ ਅੰਦਾਜ਼ਾ ਲਗਾਇਆ ਸੀ।
ਤਾਜ਼ਾ ਲੇਬਰ ਫੋਰਸ ਦਿ ਰਿਪੋਰਟ ਅਨੁਸਾਰ ਕਿਹਾ ਗਿਆ ਹੈ ਕਿ ਬੀਤੇ ਮਹੀਨੇ ਦੇਸ਼ ‘ਚ ਸੇਵਾਵਾਂ ਉਦਯੋਗਾਂ ‘ਚ 73,300 ਨਵੇਂ ਅਹੁਦਿਆਂ ਤੇ ਨਿੱਜੀ ਸੈਕਟਰ ‘ਚ 94,300 ਨੌਕਰੀਆਂ ‘ਚ ਵਾਧਾ ਹੋਇਆ ਹੈ।
ਸਰਵੇਖਣ ‘ਚ ਇਹ ਵੀ ਸ਼ਾਮਿਲ ਹੈ ਕਿ ਨਵੀਆਂ ਨੌਕਰੀਆਂ ‘ਚੋਂ 57,200 ਨੌਕਰੀਆਂ ਪਾਰਟ ਟਾਈਮ ਸਨ ਤੇ 42,000 ਅਹੁਦਿਆਂ ‘ਤੇ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨ ਨੌਕਰੀਆਂ ‘ਤੇ ਲੱਗੇ ਹੋਏ ਸਨ।