ਓਟਾਵਾ : ਕੈਨੇਡਾ ਵਿਚ ਨਵੀਂ ਸਰਕਾਰ ਬਣਾਉਣ ਲਈ ਵੋਟਿੰਗ ਦਾ ਕੰਮ ਪੂਰਾ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਪਿਛਲੀਆਂ ਫੈਡਰਲ ਚੋਣਾਂ ਵਾਂਗ ਇਸ ਵਾਰ ਵੀ ਸਥਿਤੀ ਸਾਫ਼ ਨਹੀਂ ਹੈ ਕਿ ਕਿਸ ਪਾਰਟੀ ਦੀ ਸਰਕਾਰ ਬਣੇਗੀ। ਮੁੱਖ ਮੁਕਾਬਲਾ ਲਿਬਰਲ ਅਤੇ ਕੰਜ਼ਰਵੇਟਿਵ ਵਿਚਾਲੇ ਹੈ, ਜਿਨ੍ਹਾਂ ‘ਚ ਟੱਕਰ ਕਾਂਟੇ ਦੀ ਚੱਲ ਰਹੀ ਹੈ।
ਸਰਕਾਰ ਬਣਾਉਣ ਲਈ 170 ਸੀਟਾਂ ਦੀ ਜ਼ਰੂਰਤ ਹੈ।
ਵੱਖ-ਵੱਖ ਹਲਕਿਆਂ ‘ਚ ਵੋਟਾਂ ਦੀ ਗਿਣਤੀ ਜਾਰੀ ਹੈ।
ਵੋਟਾਂ ਦੀ ਗਿਣਤੀ ਦੇ ਮੁੱਢਲੇ ਰੁਝਾਨਾਂ ਅਨੁਸਾਰ ਵੱਖ-ਵੱਖ ਪਾਰਟੀਆਂ ਦੀ ਲੀਡ ਸਥਿਤੀ ਇਸ ਤਰ੍ਹਾਂ ਹੈ:-
PARTY LEADS ELECTED
ਲਿਬਰਲ 156 141
ਕੰਜ਼ਰਵੇਟਿਵ 122 116
ਬੀ.ਸੀ. 32 29
ਐਨਡੀਪੀ 26 23
ਗ੍ਰੀਨ ਪਾਰਟੀ 02 02
*UPDATES REGULARLY
ਇਸ ਵਾਰ ਦੀਆਂ ਚੋਣਾਂ ਵਿੱਚ ਸਾਰੀਆਂ ਹੀ ਪ੍ਰਮੁੱਖ ਪਾਰਟੀਆਂ ਨੇ ਵੱਡੀ ਗਿਣਤੀ ਪੰਜਾਬੀਆਂ ਨੂੰ ਉਮੀਦਵਾਰ ਬਣਾਇਆ ਹੈ। ਕਈ ਹਲਕੇ ਅਜਿਹੇ ਹਨ ਕਿ ਜਿੱਥੇ ਮੁੱਖ ਮੁਕਾਬਲਾ ਸਿਰਫ ਪੰਜਾਬੀ ਉਮੀਦਵਾਰਾਂ ਵਿਚਾਲੇ ਹੀ ਹੈ।