ਓਟਾਵਾ: ਕੈਨੇਡਾ ਦੀ ਸੰਸਦ ਵਿੱਚ ਪਹਿਲਾ ਬਿੱਲ ਪਾਸ ਹੋਣ ਤੋਂ ਬਾਅਦ ਕਾਨੂੰਨ ਬਣ ਗਿਆ ਹੈ। ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਨਵਰਜ਼ਨ ਥੈਰੇਪੀ ’ਤੇ ਪਾਬੰਦੀ ਲਾਉਣ ਲਈ ਤੀਜੀ ਵਾਰ ਪੇਸ਼ ਕੀਤੇ ਬਿੱਲ ਸੀ-4 ਨੂੰ ਸੰਸਦ ਦੇ ਦੋਵਾਂ ਸਦਨਾਂ ਨੇ ਪਾਸ ਕਰ ਦਿੱਤਾ ਸੀ ਤੇ ਹੁਣ ਗਵਰਨਰ ਜਨਰਲ ਮੈਰੀ ਸਾਈਮਨ ਨੇ ਵੀ ਇਸ ’ਤੇ ਆਪਣੀ ਮੋਹਰ ਲਾ ਦਿੱਤੀ।
ਇਸ ਦੇ ਚਲਦਿਆਂ ਕਨਵਰਜ਼ਨ ਥੈਰੇਪੀ ਹੁਣ ਕੈਨੇਡਾ ਵਿੱਚ ਅਪਰਾਧ ਬਣ ਗਈ ਹੈ। ਬਿੱਲ ਸੀ-4 ਦੇ ਕਾਨੂੰਨ ਬਣਨ ਮਗਰੋਂ ਹੁਣ ਕੈਨੇਡਾ ਵਿੱਚ ਕਨਵਰਜ਼ਨ ਥੈਰੇਪੀ ’ਤੇ ਪਾਬੰਦੀ ਲੱਗ ਚੁੱਕੀ ਹੈ ਤੇ ਇਸ ਨੂੰ ਅਪਰਾਧ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 44ਵੀਂ ਸੰਸਦ ਵਿੱਚ ਪਾਸ ਹੋਏ ਇਸ ਕਾਨੂੰਨ ’ਤੇ ਖ਼ੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਕਨਵਰਜ਼ਨ ਥੈਰੇਪੀ ਕਿਸੇ ਤਰ੍ਹਾਂ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈ। ਇਸ ਲਈ ਇਸ ਨੂੰ ਅਪਰਾਧ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ LGBT ਕਮਿਊਨਿਟੀ ਦੇ ਨਾਲ ਖੜ੍ਹੇ ਹਾਂ।