ਮੋਹਾਲੀ : ਨਰਸਿੰਗ ਟ੍ਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਉੱਘੇ ਸਮਾਜਸੇਵੀ ਚਰਨਜੀਤ ਸਿੰਘ ਵਾਲੀਆ ਇਨ੍ਹੀਂ ਦਿਨੀਂ ਫੋਰਟਿਸ ਹਸਪਤਾਲ ਵਿਚ ਦਾਖਿਲ ਹਨ। ਉਨ੍ਹਾਂ ਦਾ ਹਾਲ ਪਤਾ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ (ਜੰਗਲਾਤ, ਪ੍ਰਿੰਟਿੰਗ ਅਤੇ ਸਟੇਸ਼ਨਰੀ ਅਤੇ ਐਸ.ਸੀ. ਬੀ.ਸੀ. ਵੈਲਫੇਅਰ ਮੰਤਰੀ) ਫੋਰਟਿਸ ਹਸਪਤਾਲ ਵਿਖੇ ਪੁੱਜੇ।
ਚਰਨਜੀਤ ਸਿੰਘ ਵਾਲੀਆ ਨੂੰ ਛਾਤੀ ਵਿਚ ਇਨਫੈਕਸ਼ਨ ਦੇ ਕਾਰਨ ਪਿਛਲੇ ਦਿਨੀਂ ਫੋਰਟਿਸ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਮੰਤਰੀ ਧਰਮਸੋਤ ਨੇ ਫੋਰਟਿਸ ਦੇ ਡਾਕਟਰਾਂ ਕੋਲੋਂ ਚਰਨਜੀਤ ਸਿੰਘ ਵਾਲੀਆ ਦੀ ਸਿਹਤ ਬਾਰੇ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਨਰਸਿੰਗ ਸਿੱਖਿਆ ਦੇ ਖੇਤਰ ਵਿਚ ਚਰਨਜੀਤ ਸਿੰਘ ਵਾਲੀਆ ਇਕ ਜਾਣਾ ਪਛਾਣਿਆ ਅਤੇ ਸਤਿਕਾਰਤ ਨਾਂ ਹਨ ਅਤੇ ਉਨ੍ਹਾਂ ਦੇ ਕਾਲਜ (ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ) ਤੋਂ ਨਰਸਿੰਗ ਦੀ ਸਿੱਖਿਆ ਪ੍ਰਾਪਤ ਕਰਕੇ ਨਾ ਸਿਰਫ ਭਾਰਤ ਸਗੋਂ ਵਿਦੇਸ਼ਾਂ ਵਿਚ ਵੀ ਲੜਕੀਆਂ ਨਾਮਣਾ ਖੱਟ ਰਹੀਆਂ ਹਨ।
ਉਨ੍ਹਾਂ ਇਸ ਮੌਕੇ ਚਰਨਜੀਤ ਸਿੰਘ ਵਾਲੀਆ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਅਤੇ ਕਿਹਾ ਕਿ ਉਹ ਹਰ ਵੇਲੇ ਵਾਲੀਆ ਪਰਿਵਾਰ ਦੇ ਨਾਲ ਖੜ੍ਹੇ ਹਨ। ਇਸ ਮੌਕੇ ਸਕਿਨ ਸਪੈਸ਼ਲਿਸਟ ਡਾ. ਪਰਮਜੀਤ ਸਿੰਘ ਵਾਲੀਆ ਅਤੇ ਫੋਰਟਿਸ ਦੇ ਡਾਕਟਰ ਵੀ ਹਾਜਰ ਸਨ।