ਚੰਡੀਗੜ੍ਹ : ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਹੋਏ ਇਜਲਾਸ ਦੌਰਾਨ ਸੂਬੇ ਲਈ ਕਈ ਅਹਿਮ ਫੈਸਲੇ ਲਏ। ਇਸੇ ਦੌਰਾਨ ਹੀ ਇੱਕ ਜਿਹੜਾ ਅਹਿਮ ਫੈਸਲਾ ਲਿਆ ਗਿਆ ਉਹ ਇਹ ਸੀ ਕਿ ਇਸ ਇਜਲਾਸ ਦੌਰਾਨ ਸਰਕਾਰੀ ਸੇਵਾਵਾਂ ਤੋਂ ਸੇਵਾ ਮੁਕਤੀ ਲਈ ਉਮਰ ਦੋ ਸਾਲ ਘਟਾ ਦਿੱਤੀ ਗਈ ਹੈ। ਇਸ ਨੂੰ ਲੈ ਕੇ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਜਿਸ ਦੌਰਾਨ ਇਸ ਫੈਸਲੇ ‘ਤੇ ਮੋਹਰ ਲਗਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ 28 ਫਰਵਰੀ ਨੂੰ ਬਜ਼ਟ ਇਜਲਾਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸੇਵਾ ਮੁਕਤੀ ਦੀ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ।
ਦੱਸ ਦਈਏ ਕਿ ਇਸ ਫੈਸਲੇ ਨਾਲ 56 ਸੌ ਦੇ ਕਰੀਬ ਕਰਮਚਾਰੀ ਅਤੇ ਅਧਿਕਾਰੀ ਹੋਣਗੇ। ਜੇਕਰ ਦੇਖਿਆ ਜਾਵੇ ਤਾਂ ਇਸ ਦਾ ਸਭ ਤੋਂ ਵਧ ਅਸਰ ਸਿੱਖਿਆ ਵਿਭਾਗ ‘ਤੇ ਪਵੇਗਾ ਕਿਉਂਕਿ 1800 ਦੇ ਕਰੀਬ ਅਧਿਆਪਕ 1 ਅਪ੍ਰੈਲ ਨੂੰ ਸੇਵਾ ਮੁਕਤ ਹੋ ਜਾਣਗੇ। ਦੱਸਣਯੋਗ ਹੈ ਕਿ ਇਸ ਸਮੇਂ ਸੂਬੇ ‘ਚ 3 ਲੱਖ 53 ਹਜ਼ਾਰ ਕਰਮਚਾਰੀ ਅਤੇ ਅਧਿਕਾਰੀ ਸੇਵਾ ਨਿਭਾਅ ਰਹੇ ਹਨ। ਵਿੱਤ ਮੰਤਰੀ ਮੁਤਾਬਿਕ ਸੇਵਾ ਮੁਕਤੀ ਲਈ ਉਮਰ ਘੱਟ ਕਰਨ ਦਾ ਹਿਹ ਫੈਸਲਾ ਦੋ ਪੜ੍ਹਾਵਾਂ ‘ਚ ਲਾਗੂ ਕੀਤਾ ਜਾਵੇਗਾ। ਰਿਪੋਰਟਾਂ ਮੁਤਾਬਿਕ ਜਿਹੜੇ ਅਧਿਕਾਰੀ 59 ਸਾਲ ਦੇ ਹੋ ਗਏ ਹਨ ਉਹ 31 ਮਾਰਚ ਨੂੰ ਸੇਵਾ ਮੁਕਤ ਕੀਤੇ ਜਾਣਗੇ ਅਤੇ ਜਿਹੜੇ 58 ਸਾਲ ਦੇ ਹਨ ਉਹ 30 ਸਤੰਬਰ ਨੂੰ ਸੇਵਾ ਮੁਕਤ ਕੀਤੇ ਜਾਣਗੇ।
ਕਿਹੜੇ ਵਿਭਾਗ ‘ਚ ਕਿੰਨੇ ਕਰਮਚਾਰੀ ਅਤੇ ਅਧਿਕਾਰੀ ਹੋਣਗੇ ਜਲਦੀ ਸੇਵਾ ਮੁਕਤ
ਵਿਭਾਗ | ਸੇਵਾ ਮੁਕਤ ਹੋਣ ਵਾਲੇ ਕਰਮਚਾਰੀ |
ਸਿੱਖਿਆ ਵਿਭਾਗ | 1800 ਅਧਿਆਪਕ |
ਮੈਡੀਕਲ | 377 ਪੈਰਾਮੈਡੀਕਲ, 53 ਐਮਬੀਬੀਐਸ |
ਸੋਸ਼ਲ ਵੈਲਫੇਅਰ | 378 |
ਪੁਲਿਸ | 42 ਐਸਐਸਪੀ, ਡੀਐਸਪੀ 77 |
ਅਕਸਾਇਜ ਐਂਡ ਟੈਕਸੇਸ਼ਨ | 103 |