ਨਿਊਜ਼ ਡੈਸਕ : ਨਾਗਰਿਕਤਾ ਸੋਧ ਕਾਨੂੰਨ ਲੈ ਕੇ ਹਰ ਦਿਨ ਹੋ ਰਹੇ ਪ੍ਰਦਰਸ਼ਨ ਵਧਦੇ ਹੀ ਜਾ ਰਹੇ ਹਨ। ਜਿਸ ਦੇ ਚਲਦਿਆਂ ਬੀਤੇ ਦਿਨੀਂ ਕੇਂਦਰੀ ਮੰਤਰੀ ਰਾਮੇਸ਼ਵਰ ਤੇਲੀ ਦੇ ਘਰ ਤੇ ਹਮਲਾ ਹੋਇਆ ਦਸਿਆ ਜਾ ਰਿਹਾ ਸੀ। ਹੁਣ ਇਸ ਮਾਮਲੇ ਚ 3 ਵਿਅਕਤੀਆਂ ਨੂੰ ਗਿਰਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਦਸ ਦੇਈਏ ਕਿ ਗਿਰਫਤਾਰ ਕੀਤਾ ਵਿਅਕਤੀਆਂ ਵਿਚ 2 ਭਾਜਪਾ ਆਗੂ ਵੀ ਦਸੇ ਜਾ ਰਹੇ ਹਨ। ਤੇਲੀ ਦੇ ਘਰ ‘ਤੇ ਹਮਲਾ ਕਰਨ ਦੇ ਦੋਸ਼’ ਚ ਹੁਣ ਤੱਕ ਕੁਲ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦਸਣਯੋਗ ਹੈ ਕਿ 11 ਦਸੰਬਰ, 2019 ਨੂੰ ਉੱਪ ਆਸਾਮ ਦੇ ਦਲੀਆਜਾਨ ਵਿੱਚ ਕੇਂਦਰੀ ਖੁਰਾਕ ਪ੍ਰੋਸੈਸਿੰਗ ਮੰਤਰੀ ਤੇਲੀ ਦੇ ਘਰ ‘ਤੇ ਸੋਧੇ ਹੋਏ ਨਾਗਰਿਕਤਾ ਕਾਨੂੰਨ ਦੇ ਰਾਜ ਵਿਆਪੀ ਵਿਰੋਧ ਪ੍ਰਦਰਸ਼ਨ ਦੌਰਾਨ ਹਮਲਾ ਕੀਤਾ ਗਿਆ।