ਲੁਧਿਆਣਾ: ਖੰਨਾ ਦੇ ਨੇੜੇ ਨੈਸ਼ਨਲ ਹਾਈਵੇ ਲਿਬੜਾ ਨੇੜੇ ਜੰਮੂ ਤੋਂ ਯੂਪੀ ਲਈ ਜਾ ਰਹੇ ਮਜ਼ਦੂਰਾਂ ਦੀ ਬੱਸ ਪਲਟੀ ਗਈ। ਕਿਸੇ ਨਿੱਜੀ ਕੰਪਨੀ ਦੀ ਟੂਰਿਸਟ ਬੱਸ 40 ਦੇ ਲਗਭਗ ਲੋਕਾ ਨੂੰ ਲੈ ਕੇ ਜਾ ਰਹੀ ਸੀ।
ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ਵਿਚ 10 ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਕਿਸੇ ਤਰਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਦੱਸਿਆ ਹੋਇਆ ਹੈ। ਇਹ ਬਸ ਜੰਮੂ ਦੇ ਲਖਣਪੁਰ ਬਾਰਡਰ ਤੋਂ ਚਲੀ ਸੀ ਅਤੇ ਜਿਸਨੇ ਯੂਪੀ ਦੇ ਮੁਰਾਦਾਬਾਦ ਪਹੁੰਚਣਾ ਸੀ।
ਯਾਤਰੀਆਂ ਦੇ ਮੁਤਾਬਕ ਇਸ ਬੱਸ ਨੇ ਸਿਤਾਪੁਰ ਵੀ ਜਾਣਾ ਸੀ। ਬੱਸ ਕੰਪਨੀ ਨੇ ਸਵਾਰੀਆਂ ਤੋਂ 1 ਹਜ਼ਾਰ ਰੁਪਏ ਕਿਰਾਇਆ ਲਿਆ ਸੀ। ਸਵਾਰੀਆਂ ਨੇ ਦੱਸਿਆ ਹਾਈਵੇ ‘ਤੇ ਬਸ ਅਚਾਨਕ ਬੇਕਾਬੂ ਹੋ ਕੇ ਪਲਟ ਗਈ ਕਿਹਾ ਜਾ ਰਿਹਾ ਹੈ ਕਿ ਹਾਦਸਾ ਡਰਾਈਵਰ ਦੀ ਨੀਂਦ ਲੱਗਣ ਕਰਨ ਵਾਪਰਿਆ। ਬਸ ਚਾਲਕ ਅਤੇ ਕੰਡਕਟਰ ਫਿਲਹਾਲ ਮੌਕੇ ਤੋਂ ਫਰਾਰ ਦਸੇ ਜਾ ਰਹੇ ਹਨ।