ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਮੋਦੀ ਸਰਕਾਰ ਦੇ ਦੂੱਜੇ ਕਾਰਜਕਾਲ ਦਾ ਦੂਜਾ ਬਜਟ ਪੇਸ਼ ਕੀਤਾ ਹੈ। ਟੈਕਸ ਸਲੈਬ ਨੂੰ ਲੈ ਕੇ ਬਜਟ ਵਿੱਚ ਵੱਡਾ ਐਲਾਨ ਕੀਤਾ ਗਿਆ ਹੈ। ਹੁਣ ਪੰਜ ਲੱਖ ਰੁਪਏ ਤੱਕ ਦੀ ਆਮਦਨ ਉੱਤੇ ਕੋਈ ਟੈਕਸ ਨਹੀਂ ਲੱਗੇਗਾ।
ਨਵੇਂ ਟੈਕਸ ਸਲੈਬ
5 ਤੋਂ 7.5 ਲੱਖ ਰੁਪਏ ਦੀ ਕਮਾਈ ਤੱਕ ਹੁਣ 10 ਫੀਸਦੀ ਟੈਕਸ ਦੇਣਾ ਹੋਵੇਗਾ
7.5 ਤੋਂ 10 ਲੱਖ ਰੁਪਏ ਦੀ ਕਮਾਈ ਤੱਕ 15 ਫੀਸਦੀ ਟੈਕਸ ਦੇਣਾ ਹੋਵੇਗਾ
10 ਤੋਂ 12 . 5 ਲੱਖ ਰੁਪਏ ਦੀ ਕਮਾਈ ਤੱਕ 20 ਫੀਸਦੀ ਟੈਕਸ ਦੇਣਾ ਹੋਵੇਗਾ
12 . 5 – 15 ਲੱਖ ਰੁਪਏ ਤੱਕ ਦੀ ਕਮਾਈ ਤੱਕ 25 ਫੀਸਦੀ ਟੈਕਸ ਦੇਣਾ ਹੋਵੇਗਾ
15 ਲੱਖ ਰੁਪਏ ਤੇ ਹੋਰ ਵੱਧ ਦੀ ਕਮਾਈ ਉੱਤੇ 30 ਫੀਸਦੀ ਟੈਕਸ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਹੁਣ ਤੱਕ ਦਾ ਸਭ ਤੋਂ ਲੰਬਾ ਭਾਸ਼ਣ ਦਿੱਤਾ ਹੈ ਲਗਭਗ ਢਾਈ ਘੰਟੇ ਬਾਅਦ ਉਨ੍ਹਾਂ ਨੇ ਬਾਕੀ ਭਾਸ਼ਣ ਸਦਨ ਦੇ ਪਟਲ ‘ਤੇ ਰੱਖ ਦਿੱਤਾ। ਇਸ ਤੋਂ ਪਹਿਲਾਂ ਜਸਵੰਤ ਸਿੰਘ ਨੇ 2003 ਵਿੱਚ 2 ਘੰਟੇ 13 ਮਿੰਟ ਦਾ ਭਾਸ਼ਣ ਦਿੱਤਾ ਸੀ।