10 ਜੂਨ ਨੂੰ ਹੋਵੇਗੀ ਬਸਪਾ ਦੀ ਮੰਥਨ ਮੀਟਿੰਗ, ਸੂਬਾ ਸਰਕਾਰ ਨੂੰ ਘੇਰੇਗੀ ਬਸਪਾ

TeamGlobalPunjab
3 Min Read

      ਮੁਹਾਲੀ (ਦਰਸ਼ਨ ਸਿੰਘ ਖੋਖਰ) :  ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕੈਪਟਨ ਸਰਕਾਰ ਤੇ ਨਿਸ਼ਾਨੇ ਸਾਧੇ ਹਨ। ਗੜ੍ਹੀ ਨੇ ਪੰਜਾਬ ਦੇ ਭਖਦੇ ਮਸਲਿਆਂ ਉਪਰ ਬੋਲਦਿਆਂ ਕਿਹਾ ਕਿ ਜਦੋਂ ਪੰਜਾਬੀ ਕੋਰੋਨਾ ਮਹਾਂਮਾਰੀ ਨਾਲ ਮਰ ਰਹੇ ਸੀ ਤਾਂ ਉਦੋਂ ਪੰਜਾਬ ਦੀ ਕਾਂਗਰਸ ਸਰਕਾਰ ਦਾ ਮੁੱਖ ਮੰਤਰੀ ਤੇ ਸਿਹਤ ਮੰਤਰੀ ਵੈਕਸੀਨ ਨੂੰ ਪ੍ਰਾਈਵੇਟ ਹਸਪਤਾਲ ਨੂੰ ਵੇਚਕੇ ਮੁਨਾਫ਼ਾ ਕਮਾਉਣ ਦੀਆਂ ਜੁਗਤਾਂ ਨੂੰ ਲਾਗੂ ਕਰ ਰਹੇ ਸਨ ਜਿਸ ਤਿਹਤ 400 ਰੁਪਏ ਦੀ ਕੋਰੋਨਾ ਵੈਕਸੀਨ 1060 ਰੁਪਏ ‘ਚ 42000 ਖੁਰਾਕਾਂ ਆਪਣੇ ਚਹੇਤੇ 20 ਹਸਪਤਾਲਾਂ ਨੂੰ ਵੇਚੀਆਂ।

     ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦਾ ਇਸ ਮੁੱਦੇ ਉੱਪਰ ਬਿਆਨ ਆ ਜਾਣ ਨਾਲ ਕਾਂਗਰਸ ਸਰਕਾਰ ਨੇ ਵੇਚੀਆਂ ਖੁਰਾਕਾਂ ਵਾਪਸ ਲੈਣ ਲਈ ਹੁਕਮ ਜਾਰੀ ਕੀਤਾ ਹੈ। ਬਸਪਾ ਪੰਜਾਬ ਵਲੋਂ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।

    ਪੋਸਟ ਮੈਟ੍ਰਿਕ ਸਕੀਮ ਤਹਿਤ 2 ਲੱਖ ਵਿਦਿਆਰਥੀਆਂ ਦੇ ਰੋਲ ਨੰਬਰ ਰੋਕਣ ਅਤੇ ਪੰਜਾਬ ਸਰਕਾਰ ਦਾ 1549.6 ਕਰੋੜ ਰੁਪਏ ਦਾ ਕਾਲਜਾਂ ਦਾ ਬਕਾਇਆ ਪਿਆ ਹੋਣ ਦਾ ਮਾਮਲਾ ਹਾਲੀ ਤੱਕ ਲਟਕ ਰਿਹਾ ਹੈ। ਕਾਂਗਰਸ ਦੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ,  ਸਾਧੂ ਸਿੰਘ ਧਰਮਸੋਤ,  ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ 15 ਜਨਵਰੀ ਨੂੰ ਸਾਂਝੀ ਕਾਨਫਰੰਸ ‘ਚ ਕਾਲਜਾਂ ਨੂੰ 3 ਦਿਨਾਂ ‘ਚ ਵਿਦਿਆਰਥੀਆਂ ਦੇ ਹੱਕਾਂ ਨੂੰ ਪੂਰਾ ਕਰਨ ਦਾ ਅਲਟੀਮੇਟਮ ਦਿੱਤਾ ਸੀ, ਜੋ ਕਿ ਲਿਫਾਫਾਬਾਜ਼ੀ ਹੀ ਸਿੱਧ ਹੋਇਆ ਹੈ। ਅਜਿਹੇ ਹਲਾਤਾਂ ਵਿੱਚ ਸਫ਼ਾਈ ਕਰਮਚਾਰੀਆਂ ਰੈਗੂਲਰ ਹੋਣ ਦੇ ਮੱਦੇਨਜ਼ਰ ਸਾਰੀਆਂ ਕੌਂਸਲਾਂ ਦੇ ਬਾਹਰ ਧਰਨੇ ਤੇ ਬੈਠੇ ਹਨ ਉਹਨਾਂ ਦੀ ਅੱਜ ਤੱਕ ਸੁਣਵਾਈ ਨਹੀਂ ਹੋਈ।

     ਉਨ੍ਹਾਂ ਕਿਹਾ ਕਿ ਪੱਛੜੇ ਵਰਗਾਂ ਲਈ ਮੰਡਲ ਕਮਿਸ਼ਨ ਰਿਪੋਰਟ, ਦਲਿਤ ਮੁਲਾਜ਼ਮਾਂ ਦਾ ਬੈਕਲਾਗ, 85 ਵੀ ਸੰਵਿਧਾਨਕ ਸੋਧ ਲਾਗੂ ਕਰਨਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਟੀਚਿੰਗ ਸਟਾਫ਼ ‘ਚ ਰਾਖਵਾਂਕਰਨ, ਪੋਸਟ ਮੈਟ੍ਰਿਕ ਸਕਾਲਰਸ਼ਿਪ, 51000/- ਸ਼ਗਨ ਸਕੀਮ, ਦਲਿਤਾਂ ਦੇ ਬੈਂਕਾਂ ਦੇ ਕਰਜ਼ੇ ਦੀ ਮਾਫ਼ੀ ਆਦਿ ਸਾਰੇ ਮੁੱਦੇ ਜੋ ਕਿ ਦਲਿਤ ਪੱਛੜੇ ਵਰਗਾਂ ਲਈ ਅੱਜ ਵੀ ਅਧੂਰੇ ਪਏ ਹਨ। ਜਿਸ ਦੀ ਦੋਸ਼ੀ ਕਾਂਗਰਸ ਸਰਕਾਰ ਹੈ।

          ਬਸਪਾ ਪੰਜਾਬ ਵਲੋਂ ਇਸ ਸੰਬੰਧੀ ਅਗਲੀ ਰਣਨੀਤੀ ਲਈ 10 ਜੂਨ ਨੂੰ ਸੂਬਾ ਪੱਧਰੀ ਮੰਥਨ ਮੀਟਿੰਗ ਹੋਵੇਗੀ ਜਿਸ ਤਹਿਤ ਸਰਕਾਰ ਨੂੰ ਦਲਿਤ,ਪੰਛੜੇ ਵਰਗਾਂ ਤੇ ਪੰਜਾਬੀਆਂ ਦੇ ਹਿੱਤਾਂ ਲਈ ਘੇਰਿਆ ਜਾਏਗਾ।

      ਉਧਰ ਸਿਆਸੀ ਹਲਕਿਆਂ ‘ਚ ਚਰਚਾ ਹੈ ਕਿ ਇਸ ਦਿਨ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਲੇ ਸਿਆਸੀ ਗਠਜੋੜ ਸਬੰਧੀ ਵੀ ਐਲਾਨ ਕੀਤਾ ਜਾ ਸਕਦਾ ਹੈ।

Share This Article
Leave a Comment