ਫ਼ਿਰੋਜ਼ਪੁਰ : ਸੂਬੇ ਦੇ ਸਰਹੱਦੀ ਖੇਤਰ ‘ਚ ਪਾਕਿਸਤਾਨੀ ਨਸ਼ਾ ਤਸ਼ਕਰਾਂ ਵੱਲੋਂ ਆਏ ਦਿਨ ਆਪਣੇ ਗਲਤ ਮਨਸੂਬਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਭਾਰਤ-ਪਾਕਿਸਤਾਨ ਬਾਰਡਰ ਤੇ ਪੈਂਦੀ ਚੌਕੀ ਸ਼ਾਮੇਕੇ ਦੇ ਕੋਲ ਬੀ.ਐੱਸ.ਐੱਫ ਅਤੇ ਪੁਲਸ ਦੀ ਟੁਕੜੀ ਵੱਲੋਂ 2 ਕਿੱਲੋ ਹੈਰੋਇਨ ਬਰਾਮਦ ਕਰਨ ਦੀ ਜਾਣਕਾਰੀ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀ.ਐੱਸ.ਐੱਫ ਦੀ 136 ਬਟਾਲੀਅਨ ਅਤੇ ਪੁਲਿਸ ਟੁਕੜੀ ਨੂੰ ਸ਼ਾਮੇਕੇ ਚੌਕੀ ਕੋਲੋਂ ਤਲਾਸ਼ੀ ਮੁਹਿੰਮ ਦੌਰਾਨ 2 ਕਿੱਲੋ ਹੈਰੋਇਨ ਮਿਲੀ ਹੈ। ਬੀ.ਐੱਸ.ਐੱਫ. ਅਤੇ ਪੁਲਿਸ ਟੀਮ ਵੱਲੋਂ ਸਰਹੱਦ ‘ਤੇ ਸਰਚ ਆਪਰੇਸ਼ਨ ਅਜੇ ਵੀ ਜਾਰੀ ਹੈ।
ਬੀ.ਐੱਸ.ਐੱਫ. ਵੱਲੋਂ ਫੜ੍ਹੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ 10 ਕਰੋੜ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਬੀ ਐੱਸ ਐੱਫ ਅਤੇ ਪੁਲਿਸ ਵੱਲੋਂ ਪਾਕਿਸਤਾਨ ਦੇ ਨਸ਼ਾ ਤਸ਼ਕਰਾਂ ਨੂੰ ਨੱਥ ਪਾਉਣ ਲਈ ਸਰਹੱਦੀ ਖੇਤਰ ‘ਚ ਵਧੇਰੇ ਚੌਕਸੀ ਰੱਖੀ ਜਾ ਰਹੀ ਹੈ। ਸਰਹੱਦੀ ਖੇਤਰ ‘ਚ ਬੀ.ਐੱਸ.ਐੱਫ. ਅਤੇ ਪੁਲਿਸ ਦੀ ਟੁਕੜੀ ਪਾਕਿਸਤਾਨ ਦੇ ਨਸ਼ਾ ਤਸ਼ਕਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਦਿਨ ਰਾਤ ਪੂਰੀ ਤਨਦੇਹੀ ਨਾਲ ਡਿਊਟੀ ਦੇ ਰਹੀਆਂ ਹਨ। ਜਿਸ ਦੇ ਚੱਲਦਿਆਂ ਪਾਕਿਸਤਾਨ ਦੇ ਨਸ਼ਾ ਤਸ਼ਕਰ ਆਪਣੇ ਮਨਸੂਬਿਆਂ ‘ਚ ਕਾਮਯਾਬ ਨਹੀਂ ਹੋ ਪਾ ਰਹੇ।