ਲੰਡਨ: ਬਰਤਾਨਵੀ ਫੌਜ ਦੇ ਸਿੱਖ ਅਧਿਕਾਰੀ ਜੈ ਸਿੰਘ ਸੋਹਲ ਨੂੰ ਵੀ. ਆਰ. ਐਸ. ਐਮ. ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਸਨਮਾਨ ਜੈ ਸਿੰਘ ਸੋਹਲ ਨੂੰ ਉਨ੍ਹਾਂ ਦੀਆਂ ਬਰਤਾਨਵੀ ਫੌਜ ਲਈ ਇਕ ਦਹਾਕੇ ਤੱਕ ਕੀਤੀਆਂ ਸੇਵਾਵਾਂ ਲਈ ਦਿੱਤਾ ਗਿਆ ਹੈ। ਹੁਣ ਸੋਹਲ ਕੋਲ ਆਪਣੇ ਨਾਂਅ ਨਾਲ ਵੀ. ਆਰ. ਰੱਖਣ ਦਾ ਅਧਿਕਾਰ ਹੋਵੇਗਾ।
ਜੈ ਸਿੰਘ ਸੋਹਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਆਪਣੀ ਖੁਸ਼ੀ ਸਾਂਝੀ ਕੀਤੀ।
On almost 12 years to the day since I joined the @britisharmy I’m deeply honoured to receive the VRSM. Proud to serve my country in uniform! Thank you to my family & friends who’ve supported my Reservist career all these years, through the good times and hard 🙏🏽💪🏼 pic.twitter.com/slFnHBSTez
— Jay Singh-Sohal VR (@JSinghSohal) December 3, 2021
ਵਲੰਟੀਅਰ ਰਿਜ਼ਰਵ ਸਰਵਿਸ ਮੈਡਲ (VRSM) ਇੱਕ ਮੈਡਲ ਹੈ ਜੋ ਬ੍ਰਿਟਿਸ਼ ਆਰਮਡ ਫੋਰਸਿਜ਼ ਦੀਆਂ ਸਾਰੀਆਂ ਸ਼ਾਖਾਵਾਂ – ਰਾਇਲ ਨੇਵਲ ਰਿਜ਼ਰਵ, ਰਾਇਲ ਮਰੀਨ ਰਿਜ਼ਰਵ, ਆਰਮੀ ਰਿਜ਼ਰਵ ਅਤੇ ਰਾਇਲ ਆਕਜ਼ੀਲਰੀ ਏਅਰ ਫੋਰਸ ਦੇ ਵਾਲੰਟੀਅਰ ਰਿਜ਼ਰਵ ਦੇ ਮੈਂਬਰਾਂ ਨੂੰ ਦਿੱਤਾ ਜਾ ਸਕਦਾ ਹੈ।
ਜੈ ਸਿੰਘ 2009 ‘ਚ ਸਟੋਰਬਿ੍ਜ ਵਿਚ 55 ਮਿਲਟਰੀ ਇੰਟੈਲੀਜੈਂਸ ਵਿਚ ਸ਼ਾਮਿਲ ਹੋਇਆ ਸੀ ਅਤੇ ਉਸ ਨੇ ਆਪਣੇ ਰਿਜ਼ਰਵਿਸਟ ਕੈਰੀਅਰ ਦੌਰਾਨ ਆਈ. ਐਸ. ਆਈ. ਐਸ. ਵਿਰੁੱਧ ਭਾਰਤ, ਦੱਖਣੀ ਕੋਰੀਆ, ਕਜ਼ਾਕਿਸਤਾਨ, ਇਟਲੀ ਅਤੇ ਜਰਮਨੀ ਸਮੇਤ ਦੇਸ਼ਾਂ ‘ਚ ਕੰਮ ਕੀਤਾ ਹੈ।
2020 ਵਿਚ ਕੋਵਿਡ ਐਮਰਜੈਂਸੀ ਦੌਰਾਨ ਉਨ੍ਹਾਂ ਓਪ ਰੀਸਕਿ੍ਪਟ ਦੌਰਾਨ ਫੌਜ ਲਈ ਸਵੈ-ਇੱਛਤ ਕੰਮ ਕੀਤਾ ਸੀ ।