ਲੰਡਨ: ਬ੍ਰਿਟੇਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਬਹੁਤ ਹੀ ਅਜੀਬੋਗਰੀਬ ਹੈ ਦਰਅਸਲ ਇੱਕ ਵਿਅਕਤੀ ਨੂੰ ਬ੍ਰਿਟੇਨ ਦੀ ਇੱਕ ਅਦਾਲਤ ਨੇ ਸਿਰਫ ਇਸ ਲਈ 12 ਸਾਲ ਦੀ ਸਜ਼ਾ ਸੁਣਾਈ ਹੈ ਕਿਉਂਕਿ ਉਸਨੇ ਇੱਕ ਸੈਕਸ ਵਰਕਰ ਦੇ ਨਾਲ ਸੰਬੰਧ ਬਣਾਉਂਦੇ ਸਮੇਂ ਕੰਡੋਮ ਨੂੰ ਹਟਾ ਲਿਆ ਸੀ। ਕੁੜੀ ਦੀ ਸ਼ਿਕਾਇਤ ‘ਤੇ ਅਦਾਲਤ ਨੇ ਵਿਅਕਤੀ ਨੂੰ ਰੇਪ ਦਾ ਦੋਸ਼ੀ ਕਰਾਰ ਦਿੰਦੇ ਹੋਏ 12 ਸਾਲ ਦੀ ਸਜ਼ਾ ਸੁਣਾਈ।
ਦੱਸ ਦੇਈਏ ਕਿ 20 ਸਾਲਾ ਦਾ ਇੱਕ ਲੜਕੀ ਨੇ ਇਹ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਕ ਵਿਅਕਤੀ ਨੇ ਉਸਦੀ ਸ਼ਰਤ ਨੂੰ ਨਜ਼ਰਅੰਦਾਜ ਕਰਦੇ ਹੋਏ ਉਸਦੇ ਨਾਲ ਸੰਬੰਧ ਬਣਾਇਆ। ਜਦਕਿ ਸੰਬੰਧ ਬਣਾਉਣ ਤੋਂ ਪਹਿਲਾਂ ਇਹ ਤੈਅ ਸੀ ਕਿ ਉਹ ਕੰਡੋਮ ਦਾ ਇਸਤੇਮਾਲ ਕਰੇਗਾ। ਪੀੜਤਾ ਨੇ ਦੱਸਿਆ ਹੈ ਕਿ ਦੋਸ਼ੀ ਨੇ ਉਸਦੀ ਸਹਿਮਤੀ ਦੀ ਸ਼ਰਤ ਦੀ ਉਲੰਘਣਾ ਕੀਤੀ ਹੈ। ਦੋਸ਼ੀ ਦੀ ਪਹਿਚਾਣ 35 ਸਾਲਾ ਲੀ ਹਾਗਬੇਨ ਦੇ ਰੂਪ ਵਿੱਚ ਹੋਈ ਹੈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਅਗਲੇ ਹੀ ਦਿਨ ਉਸ ਨੂੰ ਗ੍ਰਿਫਤਾਰ ਕਰ ਲਿਆ।
ਜਦੋਂ ਲੜਕੀ ਪੁਲਿਸ ‘ਚ ਸ਼ਿਕਾਇਤ ਕਰਨ ਲਈ ਪਹੁੰਚੀ ਤਾਂ ਆਰੋਪੀ ਲੀ ਨੇ ਲੜਕੀ ਦੇ ਦਾਦਾ-ਦਾਦੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇੱਕ ਮੈਸੇਜ ਲਿਖਦੇ ਹੋਏ ਦੋਸ਼ੀ ਨੇ ਕਿਹਾ ਤੂੰ ਮੇਰੇ ਨਾਲ ਜੋ ਕੀਤਾ ਹੈ ਮੈਂ ਤੇਰਾ ਸਿਰ ਪਾੜ ਦਵਾਂਗਾ, ਮੈਂ ਤੁਹਾਡੇ ਦਾਦਾ-ਦਾਦੀ ਨੂੰ ਜਾਨੋਂ ਮਾਰ ਦੇਵਾਂਗਾ। ਜਦੋਂ ਟਰਾਇਲ ਕੋਰਟ ਦੇ ਜੱਜ ਨੇ ਲੀ ਨੂੰ ਰੇਪ ਦਾ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾਈ ਉਸ ਤੋਂ ਬਾਅਦ ਲੀ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਜੱਜ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਦੋਸ਼ੀ ਲੀ ਨੇ ਕਿਹਾ ਕਿ ਮੈਂ ਆ ਰਿਹਾ ਹਾਂ, ਤੈਨੂੰ ਗੋਲੀ ਮਾਰ ਦੇਵਾਂਗਾ।
ਦੱਸ ਦੇਈਏ ਕਿ ਸੁਣਵਾਈ ਦੌਰਾਨ ਕੋਰਟ ਨੇ ਪਾਇਆ ਕਿ ਲੜਕੀ ਨੇ ਇੱਕ ਐਡਲਟ ਵੈੱਬਸਾਈਟ ‘ਤੇ ਇਸ਼ਤਿਹਾਰ ਦਿੱਤਾ ਸੀ। ਇਸ਼ਤਿਹਾਰ ਵਿੱਚ ਲੜਕੀ ਨੇ ਸਾਰੀਆਂ ਸ਼ਰਤਾਂ ਦਾ ਵੀ ਜ਼ਿਕਰ ਕੀਤਾ ਸੀ । ਕੁੜੀ ਨੇ ਸ਼ਰਤ ਰੱਖੀ ਸੀ ਕਿ ਸਾਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ ਲੀ ਨੇ ਕੁੜੀ ਨਾਲ ਸੰਪਰਕ ਕੀਤਾ ਅਤੇ 19 ਜਨਵਰੀ ਨੂੰ ਇੱਕ ਹੋਟਲ ਵਿੱਚ ਮਿਲਣਾ ਤੈਅ ਕੀਤਾ। ਇਸ ਤੋਂ ਬਾਅਦ ਜਦੋਂ ਦੋਵੇਂ ਸੰਬੰਧ ਬਣਾਉਣ ਲੱਗੇ ਤਾਂ ਦੋਸ਼ੀ ਲੀ ਨੇ ਵਿੱਚ ਹੀ ਕੰਡੋਮ ਹਟਾ ਲਿਆ। ਇਸਦਾ ਵਿਰੋਧ ਕੁੜੀ ਨੇ ਕੀਤਾ ਪਰ ਲੀ ਨੇ ਉਸਨੂੰ ਧਮਕਾਉਂਦੇ ਹੋਏ ਜ਼ਬਰਦਸਤੀ ਬਿਨਾਂ ਕੰਡੋਮ ਦੇ ਉਸਦੇ ਨਾਲ ਸਰੀਰਕ ਸੰਬੰਧ ਬਣਾਇਆ।