ਮੁੰਬਈ (ਅਮਰਨਾਥ) : ਭਾਰਤੀ ਫਿਲਮ ਇੰਡਸਟਰੀ ਦੇ ਬੇਤਾਜ ਬਾਦਸ਼ਾਹ ਦਲੀਪ ਕੁਮਾਰ ਆਪਣੇ ਆਖਰੀ ਸਫ਼ਰ ਲਈ ਨਿਕਲ ਚੁੱਕੇ ਹਨ। ਦਲੀਪ ਕੁਮਾਰ ਨੂੰ ਪੂਰੇ ਰਾਜਕੀ ਸਨਮਾਨਾਂ ਦੇ ਨਾਲ ਸਪੁਰਦ-ਏ-ਖ਼ਾਕ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਦਲੀਪ ਕੁਮਾਰ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਫਿਲਮੀ, ਸਿਆਸੀ ਅਤੇ ਸਮਾਜਿਕ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਹਨ।
ਘਰੋਂ ਕਬਰਿਸਤਾਨ ਲਈ ਰਵਾਨਾ ਹੋਇਆ ਵੱਡਾ ਕਾਫ਼ਲਾ (VIDEO)
ਕਬਰਿਸਤਾਨ ਪੁੱਜੀ ਦਲੀਪ ਕੁਮਾਰ ਦੀ ਮ੍ਰਿਤਕ ਦੇਹ (VIDEO)
ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ, ਦਲੀਪ ਕੁਮਾਰ ਦੇ ਘਰ ਅਫ਼ਸੋਸ ਪ੍ਰਗਟ ਕਰਨ ਪੁੱਜੇ । ਉਹਨਾਂ ਦਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਨਾਲ ਦੁੱਖ ਸਾਂਝਾ ਕੀਤਾ।
ਇਸ ਤੋਂ ਪਹਿਲਾਂ ਮੁੰਬਈ ਪੁਲਿਸ ਦੀ ਟੁਕੜੀ ਨੇ ਮਰਹੂਮ ਅਦਾਕਾਰ ਨੂੰ ਸਲਾਮੀ ਦਿੱਤੀ।
ਮੌਕੋ ਤੋਂ ਸਾਡੇ ਸਹਿਯੋਗੀ ਅਮਰਨਾਥ ਨੇ ਤਸਵੀਰਾਂ ਭੇਜਿਆਂ ਹਨ। ਮਰਹੂਮ ਅਦਾਕਾਰ ਦਲੀਪ ਕੁਮਾਰ ਦੀ ਆਖਰੀ ਝਲਕ ਵੇਖਣ ਲਈ ਵੱਡੀ ਗਿਣਤੀ ਲੋਕ ਸ਼ਾਮਲ ਹੋਣਾ ਚਾਹੁੰਦੇ ਸਨ, ਪਰ ਪੁਲਿਸ ਪ੍ਰਸ਼ਾਸਨ ਨੇ ਕੋਰੋਨਾ ਦਾ ਹਵਾਲਾ ਦਿੰਦੇ ਹੋਏ ਜ਼ਿਆਦਾ ਭੀੜ ਇਕੱਠੀ ਨਹੀਂ ਹੋਣ ਦਿੱਤੀ।