ਨਵੀਂ ਦਿੱਲੀ : ਵੱਡੀ ਖਬਰ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਹਨ।
ਕੈਪਟਨ ਦੀ ਅਮਿਤ ਸ਼ਾਹ ਨਾਲ ਇਸ ਮੁਲਾਕਾਤ ਦੇ ਵੱਡੇ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਕਾਂਗਰਸ ਨੂੰ ਅਲਵਿਦਾ ਆਖ ਸਕਦੇ ਹਨ, ਇਸੇ ਦੇ ਚੱਲਦਿਆਂ ਉਹ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹਨ।
ਜ਼ਿਕਰਯੋਗ ਹੈ ਕਿ ਕੈਪਟਨ ਬੀਤੇ ਕੱਲ ਤੋਂ ਹੀ ਦਿੱਲੀ ਵਿੱਚ ਮੌਜੂਦ ਹਨ, ਅੱਜ ਸਵੇਰੇ ਹੀ ਉਹਨਾਂ ਵਲੋਂ ਮੁੱਖ ਮੰਤਰੀ ਵਾਲਾ ਦਿੱਲੀ ਨਿਵਾਸ ‘ਕਪੂਰਥਲਾ ਹਾਊਸ’ ਖ਼ਾਲੀ ਕੀਤਾ ਗਿਆ ਹੈ।
ਫ਼ਿਲਹਾਲ ਅਗਲੇ ਕੁਝ ਦਿਨਾਂ ਦੌਰਾਨ ਕੈਪਟਨ ਕੀ ਐਲਾਨ ਕਰਦੇ ਹਨ, ਸਭ ਦੀਆਂ ਨਜ਼ਰਾਂ ਇਸੇ ‘ਤੇ ਟਿਕੀਆਂ ਹੋਈਆਂ ਹਨ।