ਸਡਬਰੀ: ਕੈਨੇਡਾ ਦੇ ਉੱਤਰੀ ਓਂਟਾਰੀਓ ਵਿੱਚ 24 ਘੰਟਿਆਂ ਦੇ ਵੱਧ ਸਮੇਂ ਤੋਂ ਫਸੇ 39 ਮਜ਼ਦੂਰਾਂ ਨੂੰ ਬਚਾਉਣ ਦਾ ਕੰਮ ਸੋਮਵਾਰ ਨੂੰ ਵੀ ਜਾਰੀ ਰਿਹਾ।ਮਾਈਨਿੰਗ ਕੰਪਨੀ ਵੈਲ ਨੇ ਕਿਹਾ ਕਿ ਕਾਮੇ ਸੁਰੱਖਿਅਤ ਹਨ ਅਤੇ ਇਸ ਵੇਲੇ ਇੱਕ ਸੈਕੰਡਰੀ ਪੌੜੀ ਪ੍ਰਣਾਲੀ ਰਾਹੀਂ ਖਾਨ ਤੋਂ ਬਾਹਰ ਨਿਕਲਣ ਲਈ ਲਾਮਬੰਦ ਹੋ ਰਹੇ ਹਨ। ਵੈਲ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਸਾਰੇ ਕਰਮਚਾਰੀਆਂ ਨੂੰ ਸੋਮਵਾਰ ਸ਼ਾਮ ਤਕ ਬਚਾਇਆ ਜਾ ਸਕਦਾ ਹੈ। ਇਹ ਵੀ ਕਿਹਾ ਗਿਆ ਕਿ ਬਚਾਅ ਟੀਮਾਂ ਓਂਟਾਰੀਓ ਦੇ ਸਡਬਰੀ ਤੋਂ 900 ਮੀਟਰ ਅਤੇ 1200 ਮੀਟਰ ਪੱਛਮ ਦੇ ਵਿਚਕਾਰ ਸਥਿਤ ਟੋਟੇਨ ਖਾਨ ਦੇ ਮਜ਼ਦੂਰਾਂ ਤੱਕ ਪਹੁੰਚ ਗਈਆਂ ਹਨ। ਕੋਈ ਕਰਮਚਾਰੀ ਜ਼ਖਮੀ ਨਹੀਂ ਹੋਇਆ ਹੈ।
ਵੈਲ ਨੇ ਇੱਕ ਬਿਆਨ ਵਿੱਚ ਕਿਹਾ,’ਸਾਨੂੰ ਉਮੀਦ ਹੈ ਕਿ ਅੱਜ ਰਾਤ ਤੱਕ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ।’ ਖਾਨ ਵਿਚ ਫਸੇ 39 ਵਿਚੋਂ 30 ਕਰਮੀਆਂ ਦੀ ਨੁਮਾਇੰਦਗੀ ਕਰਨ ਵਾਲੇ ਯੂਨੀਅਨ ‘ਯੂਨਾਈਟਿਡ ਸਟੀਲਵਰਕਰਜ਼’ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਸਾਰੇ ਸੁਰੱਖਿਅਤ ਬਾਹਰ ਨਿਕਲ ਆਉਣਗੇ। ਕੰਪਨੀ ਨੇ ਕਿਹਾ ਕਿ ਮਜ਼ਦੂਰਾਂ ਨੂੰ ਖਾਣ, ਪੀਣ ਵਾਲਾ ਪਾਣੀ ਅਤੇ ਦਵਾਈਆਂ ਪਹੁੰਚਾ ਦਿੱਤੀਆਂ ਗਈਆਂ ਹਨ।
ਓਂਟਾਰੀਓ ਦੇ ਮੁਖੀ ਡਗ ਫੋਰਡ ਨੇ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਮਜ਼ਦੂਰਾਂ ਨਾਲ ਹੈ। ਉਨ੍ਹਾਂ ਨੇ ਕਿਹਾ,’ਅਸੀਂ ਸਮਝਦੇ ਹਾਂ ਕਿ ਇਸ ਬਚਾਅ ਕਾਰਜ ਵਿੱਚ ਸਮਾਂ ਲੱਗੇਗਾ ਅਤੇ ਇਹ ਜਾਣ ਕੇ ਰਾਹਤ ਮਹਿਸੂਸ ਹੋਈ ਕਿ ਮਜ਼ਦੂਰਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ।’
Our thoughts are with the 39 miners trapped underground in #Sudbury as rescue teams work to get them safely above ground.
We understand this rescue will take some time and are very relieved to hear the miners are currently uninjured.https://t.co/IpmCwnN1ZP
— Doug Ford (@fordnation) September 27, 2021