ਲੰਡਨ : ਬ੍ਰਿਟੇਨ ‘ਚ ਇੱਕ ਪ੍ਰੋਗਰਾਮ ਦੌਰਾਨ ਬੁੱਧਵਾਰ ਨੂੰ ਕੁਝ ਅਜਿਹਾ ਹੋਇਆ ਕਿ ਉੱਥੇ ਮੌਜੂਦ ਸਾਰੇ ਲੋਕਾਂ ਦਾ ਹਾਸਾ ਨਿੱਕਲ ਗਿਆ। ਮੀਂਹ ਤੋਂ ਬਚਣ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਆਪਣੀ ਛੱਤਰੀ ਖੋਲ੍ਹ ਰਹੇ ਸਨ, ਪਰ ਤੇਜ਼ ਹਵਾ ਦੇ ਚੱਲਦੇ ਉਹ ਉਸ ਨੂੰ ਸੰਭਾਲ ਨਹੀਂ ਸਕੇ। ਇਹ ਵੇਖ ਕੇ ਉਥੇ ਮੌਜੂਦ ਹੋਰ ਲੋਕਾਂ ਦੇ ਨਾਲ-ਨਾਲ ਪ੍ਰਿੰਸ ਚਾਰਲਸ ਵੀ ਹੱਸਣ ਲੱਗੇ। ਇਹ ਵੀਡੀਓ ਦੇਖ ਕੇ ਤੁਸੀਂ ਵੀ ਹਾਸਾ ਨਹੀਂ ਰੋਕ ਸਕੋਗੇ।
ਬ੍ਰਿਟੇਨ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਪੁਲੀਸ ਅਫ਼ਸਰਾਂ ਦੀ ਯਾਦ ‘ਚ ਇੱਕ ਸਮਾਰਕ ਬਣਾਇਆ ਗਿਆ ਹੈ। ਜਿਸ ਦਾ ਬੁੱਧਵਾਰ ਨੂੰ ਉਦਘਾਟਨ ਸਮਾਗਮ ਸੀ। ਇਸ ਮੌਕੇ ਦੇਸ਼ ਦੀਆਂ ਕਈ ਹਸਤੀਆਂ ਉੱਥੇ ਮੌਜੂਦ ਸਨ, ਇਨ੍ਹਾਂ ਵਿੱਚ ਪ੍ਰਿੰਸ ਚਾਰਲਸ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵੀ ਸਨ।
ਪ੍ਰੋਗਰਾਮ ਦੌਰਾਨ ਤੇਜ਼ ਬਾਰਿਸ਼ ਹੋ ਰਹੀ ਸੀ ਤੇ ਇਸ ਤੋਂ ਬਚਣ ਲਈ ਪ੍ਰਿੰਸ ਚਾਰਲਸ ਅਤੇ ਕੁਝ ਹੋਰ ਲੋਕਾਂ ਨੇ ਛੱਤਰੀ ਲਈ ਹੋਈ ਸੀ। ਇਸੇ ਦੌਰਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਵੀ ਛੱਤਰੀ ਦਿੱਤੀ ਗਈ। ਜੌਹਨਸਨ ਨੇ ਛੱਤਰੀ ਖੋਲ੍ਹ ਲਈ ਉਦੋਂ ਉਨ੍ਹਾਂ ਦੀ ਨਜ਼ਰ ਪਿੱਛੇ ਭਿੱਜ ਰਹੀ ਇੱਕ ਮਹਿਲਾ ‘ਤੇ ਪਈ, ਉਨ੍ਹਾਂ ਨੇ ਉਸ ਮਹਿਲਾ ਵੱਲ ਛੱਤਰੀ ਵਧਾਈ ਪਰ ਉਸ ਨੇ ਛੱਤਰੀ ਲੈਣ ਤੋਂ ਮਨ੍ਹਾ ਕਰ ਦਿੱਤਾ।
PM Boris Johnson struggles to control his umbrella pic.twitter.com/oUBPmIgB4i
— Murtaza Ali Shah (@MurtazaViews) July 29, 2021
ਇਸ ਤੋਂ ਬਾਅਦ ਬੋਰਿਸ ਜੌਹਨਸਨ ਨੇ ਖੁਦ ‘ਤੇ ਛਤਰੀ ਲੈ ਲਈ, ਪਰ ਛੱਤਰੀ ਬੰਦ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਦੁਬਾਰਾ ਕੋਸ਼ਿਸ਼ ਕਰਕੇ ਛੱਤਰੀ ਖੋਲ੍ਹੀ ਪਰ ਤੇਜ਼ ਹਵਾ ਕਾਰਨ ਛੱਤਰੀ ਉਲਟੀ ਹੋ ਗਈ। ਕਾਫ਼ੀ ਕੋਸ਼ਿਸ਼ ਤੋਂ ਬਾਅਦ ਬ੍ਰਿਟਿਸ਼ ਪ੍ਰਧਾਨ ਮੰਤਰੀ ਛੱਤਰੀ ਸਿੱਧੀ ਕਰਨ ‘ਚ ਕਾਮਯਾਬ ਤਾਂ ਰਹੇ, ਪਰ ਉੱਥੇ ਮੌਜੂਦ ਲੋਕਾਂ ਦਾ ਹਾਸਾ ਨਿਕਲ ਗਿਆ। ਇੱਥੋਂ ਤੱਕ ਕਿ ਪ੍ਰਿੰਸ ਚਾਰਲਸ ਵੀ ਉਨ੍ਹਾਂ ਵੱਲ ਦੇਖ ਕੇ ਹੱਸਦੇ ਨਜ਼ਰ ਆਏ ਤੇ ਬੋਰਿਸ ਜੌਹਨਸਨ ਖ਼ੁਦ ਵੀ ਬਹੁਤ ਦੇਰ ਤੱਕ ਜ਼ੋਰ-ਜ਼ੋਰ ਨਾਲ ਹੱਸਦੇ ਰਹੇ।